28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਵਾਲਮੀਕਿ ਸਮਾਜ ਵਲੋਂ ਅੱਜ ਅੰਮਿ੍ਤਸਰ ਬੰਦ ਦਾ ਫ਼ੈਸਲਾ ਮੁਲਤਵੀ

Ad Position 21
No active advertisement
ਅਜੀਤ ਡੈਸਕ 03-11-2025

ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਵਾਲਮੀਕੀ ਸਮਾਜ ਵਲੋਂ 3 ਨਵੰਬਰ ਨੂੰ ਅੰਮਿ੍ਤਸਰ ਬੰਦ ਅਤੇ 4 ਨਵੰਬਰ ਨੂੰ ਪੰਜਾਬ ਭਰ ਵਿਚ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ, ਉਹ ਅੱਜ ਸਮਾਜ ਦੇ ਆਗੂਆਂ ਅਤੇ ਸੰਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਵਾਲਮੀਕਿ ਵਿਜੇ ਦਿਵਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਗੇ ਪਾਉਣ ਦਾ ਫ਼ੈਸਲਾ ਕੀਤਾ | ਜਿਸ ਦੇ ਚੱਲਦਿਆਂ ਹੁਣ 3 ਨਵੰਬਰ ਨੂੰ ਆਮ ਦਿਨਾਂ ਵਾਂਗ ਬਾਜ਼ਾਰ ਖੁੱਲ੍ਹਣਗੇ ਅਤੇ ਆਵਾਜਾਈ ਵੀ ਬਹਾਲ ਰਹੇਗੀ | ਅੱਜ ਅੰਮਿ੍ਤਸਰ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਉਪਰੰਤ ਵਾਲਮੀਕੀ ਸਮਾਜ ਦੇ ਆਗੂਆਂ ਨੇ ਇਹ ਐਲਾਨ ਕੀਤਾ ਕਿ 9 ਨਵੰਬਰ ਨੂੰ ਰੱਖੀ ਪੰਜਾਬ ਪੱਧਰ ਦੀ ਬੈਠਕ 'ਚ ਅੰਮਿ੍ਤਸਰ ਬੰਦ ਜਾਂ ਪੰਜਾਬ ਭਰ ਵਿਚ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਸਮੇਤ ਹੋਰ ਫ਼ੈਸਲੇ ਲਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਵਿਖੇ ਚੱਲੀ ਗੋਲੀ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਧਾਮੀ ਨੂੰ ਮੁੜ ਕਮੇਟੀ ਦੇ ਪ੍ਰਧਾਨ ਦਾ ਉਮੀਦਵਾਰ ਐਲਾਨਣ 'ਤੇ ਜਥੇਦਾਰ ਗੜਗੱਜ ਵਲੋਂ ਖ਼ੁਸ਼ੀ ਦਾ ਇਜ਼ਹਾਰ
Ad Position 24