ਘੋਗਰਾ (ਹੁਸ਼ਿਆਰਪੁਰ), 28 ਸਤੰਬਰ (ਆਰ. ਐੱਸ. ਸਲਾਰੀਆ) - ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜ੍ਹਕ 'ਤੇ ਪੈਂਦੇ ਸੱਗਰਾਂ ਪੁਲ ਦੇ ਨਜ਼ਦੀਕ ਐਸਿਡ ਨਾਲ ਭਰਿਆ ਟੈਂਕਰ ਪਲਟ ਜਾਣ ਦਾ ਸਮਾਚਾਰ ਪ੍ਰਾਪਿਤ ਹੋਇਆ ਹੈ ਜਾਣਕਾਰੀ ਅਨੁਸਾਰ ਟੈਂਕਰ ਚਾਲਕ ਗੁਰਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਟੈਂਕਰ ਐਸਿਡ ਦਾ ਭਰਿਆ ਟੈਂਕਰ ਲੈ ਕੇ ਬਰਨਾਲਾ ਤੋਂ ਗਗਰੇਟ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਕਤ ਸਥਾਨ 'ਤੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਟੈਂਕੇ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਡਰਾਇਵਰ ਦੇ ਮਾਮੂਲੀ ਸੱਟਾ ਲੱਗੀਆਂ ਜਦਕਿ ਟੈਂਕਰ ਤਿੰਨ ਹਾਈਡਰਾ ਦੀ ਮਦਦ ਨਾਲ ਸਿੱਧਾ ਕੀਤਾ ਗਿਆ।
ਤਾਜ਼ਾ ਖ਼ਬਰਾਂ
Free
ਐਸਿਡ ਨਾਲ ਭਰਿਆ ਟੈਂਕਰ ਪਲਟਿਆ
ਘੋਗਰਾ (ਹੁਸ਼ਿਆਰਪੁਰ), 28 ਸਤੰਬਰ (ਆਰ. ਐੱਸ. ਸਲਾਰੀਆ) - ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜ੍ਹਕ...
ਅਜੀਤ ਡੈਸਕ
28-09-2026