ਅਜਨਾਲਾ, 2 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਗਾਮੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਅੱਜ ਅਜਨਾਲਾ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ ਪ੍ਰਧਾਨ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਇਕ ਦੇ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਨੌਜਵਾਨ ਆਗੂ ਸੌਰਵ ਸਰੀਨ ਅਜਨਾਲਾ ਦੇ ਉੱਦਮ ਨਾਲ ਨਗਰ ਪੰਚਾਇਤ ਅਜਨਾਲਾ ਦੀ ਵਾਰਡ ਨੰਬਰ 6 ਦੇ ਇੰਚਾਰਜ ਸ਼ਮਸ਼ੇਰ ਸਿੰਘ ਸ਼ੇਰਾ, 'ਆਪ' ਮਹਿਲਾ ਵਿੰਗ ਜ਼ਿਲ੍ਹਾ ਮੀਤ ਪ੍ਰਧਾਨ ਤੇ ਚੇਅਰਪਰਸਨ ਮੈਡਮ ਸੀਮਾ ਅਜਨਾਲਾ ਅਤੇ ਪੰਚ ਬਖਸ਼ੀਸ਼ ਸਿੰਘ ਸੂਰੇਪੁਰ ਸਮੇਤ ਦੋ ਦਰਜ਼ਨ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਵਾਰਡ ਇੰਚਾਰਜ ਸ਼ਮਸ਼ੇਰ ਸਿੰਘ, ਮੈਡਮ ਸੀਮਾ ਅਜਨਾਲਾ, ਪੰਚ ਬਖਸ਼ੀਸ਼ ਸਿੰਘ ਸੂਰੇਪੁਰ, ਮੈਡਮ ਸਰੋਜ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸੋਨੂ, ਬਲਵਿੰਦਰ ਸਿੰਘ, ਜਸਪਿੰਦਰ ਬਾਊ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਅਜੇ ਮਸੀਹ, ਜਗਦੀਸ਼ ਸਿੰਘ ਬੱਬੂ, ਅਮਨਦੀਪ ਸਿੰਘ ਚਾਹਲ, ਊਸ਼ਾ, ਰਜੀਆ, ਰੇਖਾ, ਰੋਸ਼ਨੀ, ਮਧੂ, ਬਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਭਜਨ ਕੌਰ, ਰਣਜੀਤ ਸਿੰਘ, ਕੁਲਬੀਰ ਸਿੰਘ, ਕੁਲਵਿੰਦਰ ਸਿੰਘ, ਬੱਗਾ, ਕਾਲੀ ਅਤੇ ਕਰਮ ਸਿੰਘ ਆਦਿ ਨੂੰ ਪਾਰਟੀ ਚਿੰਨ੍ਹ ਵਾਲੇ ਮਫਲਰ ਭੇਟ ਕਰਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਹਰ ਸੁੱਖ-ਦੁੱਖ ਵਿਚ ਭਾਈਵਾਲ ਹੋਵਾਂਗੇ | ਇਸ ਮੌਕੇ ਡਾ. ਅਵਤਾਰ ਕੌਰ ਅਜਨਾਲਾ, ਮੰਡਲ ਅਜਨਾਲਾ ਦੇ ਪ੍ਰਧਾਨ ਪਿ੍ੰਸੀਪਲ ਵਾਸੁਦੇਵ ਸ਼ਰਮਾ, ਕੌਂਸਲਰ ਵਿਕਰਮ ਬੇਦੀ, ਨੌਜਵਾਨ ਆਗੂ ਦੀਪੂ ਅਰੋੜਾ ਅਜਨਾਲਾ, ਸੌਰਵ ਸਰੀਨ ਅਜਨਾਲਾ, ਧਰਮਿੰਦਰ ਸਿੰਘ ਪਿ੍ੰਸ, ਬੰਟੀ ਸ਼ਾਹ ਅਜਨਾਲਾ, ਰਾਜੇਸ਼ ਚੌਹਾਨ, ਨਿਆਮਤ ਮਸੀਹ, ਨੰਬਰਦਾਰ ਬਖਸ਼ੀਸ਼ ਸਿੰਘ ਅਜਨਾਲਾ, ਗੁਰਪ੍ਰੀਤ ਸਿੰਘ ਗੋਲਡੀ, ਹਰਪਾਲ ਸਿੰਘ, ਸੰਦੀਪ ਸ਼ਾਲੂ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ |