ਰਾਮ ਤੀਰਥ, 2 ਨਵੰਬਰ (ਧਰਵਿੰਦਰ ਸਿੰਘ ਔਲਖ)-ਟਵੰਟੀ ਥਰਡ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਇਸ ਵਾਰ 5 ਤੋਂ 9 ਨਵੰਬਰ ਤੱਕ ਤਾਮਿਲਨਾਡੂ ਚੇਨਈ ਵਿਖੇ ਹੋ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਦੇ ਜਨਰਲ ਸਕੱਤਰ ਅਤੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੀਤ ਪ੍ਰਧਾਨ ਕਾਬਲ ਸਿੰਘ ਲਾਲੀ ਔਲਖ ਨੇ ਦੱਸਿਆ ਕਿ ਇਸ ਵਿਚ 28 ਦੇਸ਼ ਹਿੱਸਾ ਲੈ ਰਹੇ ਹਨ, ਜਦੋਂ ਕਿ ਪੰਜਾਬ ਵਲੋਂ 192 ਐਥਲੀਟ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਕਰਵਾਈ ਜਾਂਦੀ ਹੈ ਅਤੇ ਬੜੀ ਦੇਰ ਬਾਅਦ ਚੈਂਪੀਅਨਸ਼ਿਪ ਭਾਰਤ ਵਿਚ ਕਰਵਾਉਣ ਦਾ ਮੌਕਾ ਮਿਲਿਆ ਹੈ |