28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦੂਜੀ ਕਾਰਜਕਾਰਨੀ ਬੈਠਕ

Ad Position 21
No active advertisement
ਬੈਠਕ 'ਚ ਸ਼ਾਮਿਲ ਦਵਾਈ ਕਾਰੋਬਾਰੀ ਆਗੂ | ਤਸਵੀਰ : ਹਰਜੀਤ ਸਿੰਘ <br/> 03-11-2025
ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨਾਲ ਜੁੜੀ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਅੱਜ ਆਪਣੀ ਦੂਜੀ ਕਾਰਜਕਾਰਨੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੀਤੀ | ਇਸ ਬੈਠਕ 'ਚ ਵਿਧਾਇਕਾ ਡਾ: ਜੀਵਨਜੋਤ ਕੌਰ ਵਿਸ਼ੇਸ਼ ਤੌਰ 'ਤੇ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਅਤੇ 23 ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਸਕੱਤਰ ਸ਼ਾਮਿਲ ਹੋਏ | ਦੁੱਗਲ ਅਤੇ ਚਾਵਲਾ ਨੇ ਜੀ. ਐੱਸ. ਟੀ.-2 ਦੇ ਉਪਬੰਧਾਂ, 12 ਫ਼ੀਸਦੀ ਅਤੇ 18 ਫ਼ੀਸਦੀ ਟੈਕਸ ਵਾਲੀਆਂ ਦਵਾਈਆਂ 'ਤੇ ਟੈਕਸ ਘਟਾ ਕੇ 5 ਫ਼ੀਸਦੀ ਕਰ ਦਿੱਤੇ ਜਾਣ ਬਾਅਦ ਫਾਰਮਾਸਿਊਟੀਕਲ ਕੰਪਨੀਆਂ ਤੋਂ ਕਿਸੇ ਵੀ ਸਹਾਇਤਾ ਨਾ ਮਿਲਣ, ਪੰਜਾਬ ਡਰੱਗ ਵਿਭਾਗ ਦੁਆਰਾ ਮਿਆਦ ਪੁੱਗੀਆਂ ਅਤੇ ਮਿਆਦ ਪੁੱਗਣ ਵਾਲੀਆਂ ਦਵਾਈਆਂ ਬਾਰੇ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਆਦਿ ਬਾਰੇ ਵਿਸਥਾਰ 'ਚ ਚਰਚਾ ਕੀਤੀ | ਇਸ ਦੌਰਾਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਜੀ. ਐੱਸ. ਚਾਵਲਾ, ਸੁਦਰਸ਼ਨ ਚੌਧਰੀ ਅਤੇ ਅਮਰਦੀਪ ਸਿੰਘ ਨੂੰ ਪੰਜਾਬ ਡਰੱਗ ਸਲਾਹਕਾਰ ਕਮੇਟੀ 'ਚ ਸ਼ਾਮਿਲ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਹਾਜ਼ਰ ਅਹੁਦੇਦਾਰਾਂ ਨੇ ਗੈਰਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਆਨਲਾਈਨ ਫਾਰਮੇਸੀਆਂ ਖ਼ਿਲਾਫ਼ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਨ-ਔਸ਼ਧੀ ਦੁਕਾਨਾਂ ਨੂੰ ਸਿਰਫ਼ ਉਹੀ ਦਵਾਈਆਂ ਵੇਚਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦੀਆਂ ਹਨ | ਬੈਠਕ 'ਚ ਉਕਤ ਆਗੂਆਂ ਤੋਂ ਇਲਾਵਾ ਰਾਜੇਸ਼ ਮਹਾਜਨ, ਵਿਕਾਸ ਵਿੱਜ, ਰਾਜੀਵ ਜੈਨ, ਨਰੇਸ਼ ਕੁਮਾਰ, ਨਵਨੀਤ ਅਗਰਵਾਲ, ਨਰਿੰਦਰ ਮਿੱਤਲ, ਸਤੀਸ਼ ਕਪੂਰ, ਪ੍ਰਭਜਿੰਦਰ ਆਨੰਦ, ਅਸ਼ੋਕ ਬਾਲਿਆਂਵਾਲੀ, ਰੁਪਿੰਦਰ ਗੁਪਤਾ, ਰਾਜੀਵ ਕੁਮਾਰ ਰਿਚੀ, ਸੁਬੋਧ ਕੱਕੜ, ਅਸ਼ਵਨੀ ਕੁਮਾਰ, ਸੰਜੇ ਸਹਿਗਲ, ਜੀ. ਐੱਸ. ਚਾਵਲਾ, ਅਸ਼ੋਕ ਛਾਬੜਾ, ਬਾਲ ਕਿ੍ਸ਼ਨ, ਰਾਕੇਸ਼ ਅਗਰਵਾਲ, ਕਰਨ ਚੌਧਰੀ, ਵਿਮਲ ਅਗਰਵਾਲ, ਮੁਨੀਸ਼ ਅਰੋੜਾ, ਨਰਿੰਦਰ ਅਰੋੜਾ, ਵਿਪਨ ਗੁਪਤਾ, ਅਜੇ ਬਾਂਸਲ, ਰਵਿੰਦਰ ਭਾਟੀਆ, ਸੁਨੀਤ ਕੁਮਾਰ, ਰਾਜੀਵ ਗਰਗ, ਨਵੀਨ ਸੂਦ, ਲਵਲੀ ਡਾਬਰ, ਸੁਰਿੰਦਰ ਸ਼ਰਮਾ, ਮਨੋਰੰਜਨ ਕਾਲੀਆ, ਰਮਨ ਕਪੂਰ, ਰਮਨ ਸ਼ਰਮਾ, ਸ਼ਸ਼ੀ ਗੋਇਲ, ਸੰਜੀਵ ਚੌਧਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 5 ਤੋਂ 9 ਤੱਕ ਹੋਵੇਗੀ ਟਵੰਟੀ ਥਰਡ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਅਗਲੀ ਖ਼ਬਰ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਤਰਸਿੱਕਾ ਨਿਵਾਸੀ
Ad Position 24