ਘੁਮਾਣ, 2 ਨਵੰਬਰ (ਬੰਮਰਾਹ)-ਪੀ.ਬੀ.ਐਸ. ਸ਼ਾਪਿੰਗ ਸੈਂਟਰ ਮਹਿਤਾ ਚੌਕ ਅੰਮਿ੍ਤਸਰ ਵਾਲਿਆਂ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮਾਲਕ ਬਲਕਾਰ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਭਾਵੇਂ ਮਹਾਰਾਸ਼ਟਰ ਦੀ ਧਰਤੀ 'ਤੇ ਜਨਮ ਲਿਆ, ਪਰ ਉਨ੍ਹਾਂ ਆਪਣੇ ਜੀਵਨ ਦਾ ਅੰਤਿਮ ਸਮਾਂ ਤਕਰੀਬਨ 20 ਸਾਲ ਘੁਮਾਣ ਦੀ ਧਰਤੀ 'ਤੇ ਤਪੱਸਿਆ ਕੀਤੀ ਅਤੇ ਗੁਰਬਾਣੀ ਦੀ ਰਚਨਾ ਕੀਤੀ | ਉਨ੍ਹਾਂ ਕਿਹਾ ਕਿ ਘੁਮਾਣ ਜਿੱਥੇ ਕਿ ਭਗਤ ਨਾਮਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਤਪਿਆਣਾ ਸਾਹਿਬ ਅਤੇ ਧਰਤੀ ਨੂੰ ਸ਼੍ਰੀ ਨਾਮਦੇਵ ਦਰਬਾਰ ਅੰਤਿਮ ਸਮਾਧ ਅਸਥਾਨ, ਗੁਰਦੁਆਰਾ ਨਾਮੇਆਣਾ ਸਾਹਿਬ ਭੱਟੀਵਾਲ, ਗੁਰਦੁਆਰਾ ਖੂਹ ਸਾਹਿਬ ਭੱਟੀਵਾਲ ਅਤੇ ਗੁਰਦੁਆਰਾ ਖੂੰਡੀ ਸਾਹਿਬ ਭੱਟੀਵਾਲ ਭਗਤ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ | ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਵਲੋਂ ਰਚੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ | ਉਨ੍ਹਾਂ ਘੁਮਾਣ ਦੀ ਧਰਤੀ 'ਤੇ ਪਹੁੰਚਣ ਵਾਲੀਆਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਪ੍ਰਬੰਧਕ ਕਮੇਟੀਆਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਾਲਾਘਾ ਕੀਤੀ |