ਅੰਮਿ੍ਤਸਰ, 2 ਨਵੰਬਰ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 'ਬੀ' ਜ਼ੋਨ ਯੁਵਕ ਮੇਲੇ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦਾ ਉਦਘਾਟਨ ਡੀਨ ਐਲੂਮਨੀ ਡਾ. ਅਤੁਲ ਖੰਨਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ | ਅੱਜ ਮੇਲੇ ਦੇ ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ 'ਚ ਜਨਰਲ ਡਾਂਸ (10), ਵਾਰ ਗਾਇਨ (7), ਕਵੀਸ਼ਰੀ (9), ਗਿੱਧਾ (11), ਗੋਲਡਨ ਜੂਬਲੀ 'ਚ ਕਲਾਸੀਕਲ ਵੋਕਲ (3), ਤਾਲ ਵਾਦਨ (6), ਅਤਾਲ ਵਾਦਨ (4), ਲੋਕ ਆਰਕੈਸਟਰਾ (4), ਸੰਗਤ ਹਾਲ 'ਚ ਸਪਾਟ ਪੇਂਟਿੰਗ (12), ਕਾਰਟੂਨਿੰਗ (11), ਕੋਲਾਜ਼ (8) ਅਤੇ ਕਾਨਫਰੰਸ ਹਾਲ 'ਚ ਕੁਇਜ਼ (ਪ੍ਰੀਲਿਮਨਰੀ ਤੇ ਫਾਈਨਲ, 12) ਮੁਕਾਬਲੇ ਕਰਵਾਏ ਗਏ | ਡੀਨ ਐਲੂਮਨੀ ਡਾ. ਅਤੁਲ ਖੰਨਾ ਨੇ ਕਿਹਾ ਕਿ ਯੁਵਕ ਮੇਲੇ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਵਧੀਆ ਮੌਕਾ ਮਿਲਦਾ ਹੈ | ਯੂਥ ਵੈੱਲਫੇਅਰ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲਾ ਇਹ ਮੇਲਾ, ਵਿਰਾਸਤ ਤੇ ਨੌਜਵਾਨੀ ਦੀ ਊਰਜਾ ਦਾ ਪ੍ਰਤੀਕ ਹੈ, ਜਿਸ ਦੇ ਤਹਿਤ ਗਿੱਧਾ, ਭੰਗੜਾ, ਕਲਾਸੀਕਲ ਡਾਂਸ, ਵੈਸਟਰਨ ਵੋਕਲ, ਸਕਿਟ, ਮਾਈਮ, ਰੰਗੋਲੀ, ਫੁਲਕਾਰੀ, ਕਵੀਸ਼ਰੀ, ਵਾਦ-ਵਿਵਾਦ ਆਦਿ ਅਨੇਕਾਂ ਮੁਕਾਬਲੇ ਹੋਣਗੇ | ਉਨ੍ਹਾਂ ਦੱਸਿਆ ਕਿ ਕੱਲ੍ਹ ਮੇਲੇ ਦੇ ਦੂਜੇ ਦਿਨ ਦਸਮੇਸ਼ ਆਡੀਟੋਰੀਅਮ 'ਚ ਕਾਸਟਿਊਮ ਪਰੇਡ (11), ਮਾਈਮ (9), ਮਿਮਿਕਰੀ (7), ਸਕਿਟ (8), ਇਕ ਐਕਟ ਪਲੇ (5), ਗੋਲਡਨ ਜੂਬਲੀ 'ਚ ਗਰੁੱਪ ਸ਼ਬਦ ਭਜਨ (8), ਗਰੁੱਪ ਸੌਂਗ (6), ਗੀਤ/ਗਜ਼ਲ (12), ਲੋਕ ਗੀਤ (12), ਸੰਗਤ ਹਾਲ 'ਚ ਰੰਗੋਲੀ (10), ਫੁਲਕਾਰੀ (12), ਪੋਸਟਰ ਮੇਕਿੰਗ (11), ਕਲੇ ਮਾਡਲਿੰਗ (7) ਅਤੇ ਕਾਨਫਰੰਸ ਹਾਲ 'ਚ ਕਾਵਿ ਸਿਮਪੋਜ਼ੀਅਮ (11), ਇਲੋਕਿਊਸ਼ਨ (ਇੰਗਲਿਸ਼/ਪੰਜਾਬੀ-ਹਿੰਦੀ, 11-11) ਦੇ ਮੁਕਾਬਲੇ ਕਰਵਾਏ ਜਾਣਗੇ | ਇਸੇ ਪ੍ਰਕਾਰ 4 ਨਵੰਬਰ ਭਾਵ ਮੇਲੇ ਦੇ ਆਖਰੀ ਦਿਨ ਦਸ਼ਮੇਸ਼ ਆਡੀਟੋਰੀਅਮ 'ਚ ਕੋਰੀਓਗ੍ਰਾਫੀ (6), ਕਲਾਸੀਕਲ ਡਾਂਸ (4), ਭੰਗੜਾ (6), ਗੋਲਡਨ ਜੂਬਲੀ 'ਚ ਵੈਸਟਰਨ ਵੋਕਲ ਸੋਲੋ (5), ਵੈਸਟਰਨ ਗਰੁੱਪ ਸੌਂਗ (5), ਵੈਸਟਰਨ ਇੰਸਟਰੂਮੈਂਟ ਸੋਲੋ (4) ਅਤੇ ਕਾਨਫਰੰਸ ਹਾਲ 'ਚ ਡਿਬੇਟ (ਇੰਗਲਿਸ਼ 9, ਪੰਜਾਬੀ/ਹਿੰਦੀ 11) ਦੇ ਮੁਕਾਬਲੇ ਹੋਣਗੇ | ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿੰਹ ਸਿੰਘ, ਡਾ. ਮੁਨੀਸ਼ ਸੈਣੀ, ਡਾ. ਹਰਕਿਰਨਦੀਪ ਕੌਰ, ਡਾ. ਰਾਜੇਸ਼, ਡਾ. ਅਸ਼ਵਿੰਦ ਜੀ, ਡਾ. ਨਿਰਮਲ ਸਿੰਘ, ਡਾ. ਰਜਵਿੰਦਰ ਕੌਰ, ਡਾ. ਸੁਨੈਨਾ ਤੇ ਹੋਰ ਫੈਕਲਟੀ ਮੈਂਬਰ ਯਤਨਸ਼ੀਲ ਹਨ |