28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਥਿਆਰ ਵਿਖਾ ਕੇ ਦੁਕਾਨਾਂ 'ਤੇ ਕੀਤੀ ਲੁੱਟ ਖੋਹ ਦਾ ਮਾਮਲਾ ਝੂਠਾ ਨਿਕਲਿਆ- ਬਹੋੜੂ

Ad Position 21
No active advertisement
ਅਜੀਤ ਡੈਸਕ 03-11-2025
ਅੰਮਿ੍ਤਸਰ, 2 ਨੰਵਬਰ (ਰੇਸ਼ਮ ਸਿੰਘ)- ਬੀਤੀ ਰਾਤ ਦੋ ਹਥਿਆਰਬੰਦ ਲੁਟੇਰੇ, ਜਿਨ੍ਹਾਂ ਕੋਲ ਪਿਸਤੌਲ ਵੀ ਸਨ, ਵਲੋਂ ਇੱਥੇ ਸੁਨਿਆਰਿਆਂ ਦੇ ਕਾਰੋਬਾਰੀ ਬਾਜ਼ਾਰ ਗੁਰੂ ਬਾਜ਼ਾਰ 'ਚ ਦੁਕਾਨਾਂ 'ਤੇ ਕੀਤੀਆਂ ਲੁੱਟਾਂ ਖੋਹਾਂ ਦਾ ਮਾਮਲਾ ਝੂਠਾ ਹੈ ਅਤੇ ਇਸ ਦੀ ਜਾਂਚ ਪੜਤਾਲ ਕਰਨ 'ਤੇ ਕੋਈ ਸਚਾਈ ਨਹੀਂ ਪਾਈ ਗਈ | ਇਹ ਪ੍ਰਗਟਾਵਾ ਅੱਜ ਏ. ਸੀ. ਪੀ. ਕੇਂਦਰੀ ਜਸਪਾਲ ਸਿੰਘ ਬਹੋੜੂ ਨੇ ਦੱਸਿਆ ਕਿ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਪਾਈ ਖ਼ਬਰ ਤੋਂ ਬਾਅਦ ਨਸ਼ਰ ਹੋਇਆ ਸੀ, ਸ਼ੋਸਲ ਮੀਡੀਆ 'ਤੇ ਚਲੀ ਖ਼ਬਰ ਮੁਤਾਬਕ ਇਹ ਦੱਸਿਆ ਗਿਆ ਕਿ ਅੱਧੀ ਦਰਜ਼ਨ ਦੁਕਾਨਾਂ ਜੋ ਗੁਰੂ ਬਾਜ਼ਾਰ 'ਚ ਹਨ ਲੁਟੇਰਿਆਂ ਵਲੋਂ ਲੁੱਟ ਖੋਹ ਕੀਤੀ ਗਈ ਹੈ | ਜਦੋਂ ਕਿ ਇਸ ਦੀ ਅਸਲੀਅਤ ਇਹ ਸਾਹਮਣੇ ਆਈ ਹੈ ਕਿ ਬੀਤੀ ਸ਼ਾਮ 2 ਵਿਅਕਤੀ ਗੁਰੂ ਬਾਜ਼ਾਰ 'ਚ ਦਾਖਲ ਮੰਦਰ ਦੇ ਨਾਮ 'ਤੇ ਲੰਗਰ ਲਈ ਉਗਰਾਹੀ ਕਰ ਰਹੇ ਸਨ, ਜਿਨ੍ਹਾਂ ਨੇ ਕਾਫੀ ਦੁਕਾਨਦਾਰਾਂ ਤੋਂ ਉਗਰਾਹੀ ਕੀਤੀ ਤੇ ਜਦੋਂ ਇਕ ਦੁਕਾਨਦਾਰ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਵਲੋਂ ਤੁਰੰਤ 10 ਮਿੰਟ 'ਚ ਪੁਲਿਸ ਪਾਰਟੀ ਉਥੇ ਪੁੱਜ ਗਈ ਜਦੋਂ ਕਿ ਪਿੁਲਸ ਦੇ ਜਾਣ ਤੋਂ ਪਹਿਲਾਂ ਉਹ ਉਥੋਂ ਖਿਸਕ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਗ਼ੈਰ ਕਾਨੂੰਨੀ ਗਤੀਵਿਧੀ ਪਾਈ ਗਈ ਤਾਂ ਤੁਰੰਤ ਹੀ ਕਾਬੂ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਨਗਰ ਵਿਖੇ ਸਾਲਾਨਾ ਜੋੜ ਮੇਲਾ ਤੇ ਕਬੱਡੀ ਮੈਚ 6 ਨੂੰ - ਸੋਹੀ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 'ਬੀ' ਜ਼ੋਨ ਯੁਵਕ ਮੇਲੇ ਦੀ ਸ਼ੁਰੂਆਤ
Ad Position 24