ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਮਾਜਿਕ ਸੁਰੱਖਿਆ ਜਾਬਤਾ 2020 ਨੂੰ ਲਾਗੂ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਜਾਬਤਾ ਦੇਸ਼ ਦੇ ਮਜ਼ਦੂਰਾਂ, ਕਰਮਚਾਰੀਆਂ ਅਤੇ ਮਾਲਕਾਂ ਲਈ ਇਕ ਇਤਿਹਾਸਕ ਸੁਧਾਰ ਹੈ, ਜੋ ਪਹਿਲੀ ਵਾਰ ਸਾਰੇ ਵਰਗਾਂ ਨੂੰ ਵਿਆਪਕ ਸਮਾਜਿਕ ਸੁਰੱਖਿਆ ਅਧਿਕਾਰ ਪ੍ਰਦਾਨ ਕਰਦਾ ਹੈ | ਚੱੁਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਇਕ ਮਜ਼ਦੂਰ-ਕੇਂਦਿ੍ਤ, ਉਦਯੋਗ-ਅਨੁਕੂਲ ਅਤੇ ਵਿਕਾਸ-ਮੁਖੀ ਕਿਰਤ ਪ੍ਰਣਾਲੀ ਵੱਲ ਫ਼ੈਸਲਾਕੁੰਨ ਕਦਮ ਚੁੱਕ ਰਿਹਾ ਹੈ | ਚੁੱਘ ਨੇ ਅੱਗੇ ਕਿਹਾ ਕਿ ਪਹਿਲਾਂ, ਦੇਸ਼ 'ਚ 29 ਵੱਖਰੇ ਕਿਰਤ ਕਾਨੂੰਨ ਲਾਗੂ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬਸਤੀਵਾਦੀ ਮਾਨਸਿਕਤਾ 'ਤੇ ਅਧਾਰਤ ਸਨ ਅਤੇ ਆਪਣੀ ਜਟਿਲਤਾ ਕਾਰਨ ਵਿਕਾਸ ਵਿਚ ਰੁਕਾਵਟ ਪਾ ਰਹੇ ਸਨ | ਹੁਣ, ਇਨ੍ਹਾਂ ਨੂੰ ਚਾਰ ਕਿਰਤ ਕੋਡਾਂ 'ਚ ਜੋੜਿਆ ਗਿਆ ਹੈ, ਜਿਸ ਨਾਲ ਫ਼ੈਸਲਾ ਲੈਣ ਦੀ ਪ੍ਰਕਿਰਿਆ ਤੇਜ਼, ਸਪਸ਼ਟ ਅਤੇ ਵਧੇਰੇ ਪ੍ਰਭਾਵਸ਼ਾਲੀ ਹੋ ਗਈ ਹੈ | ਜਿਸ ਨਾਲ 40 ਕਰੋੜ ਭਾਰਤੀਆਂ ਨੂੰ ਲਾਭ ਮਿਲੇਗਾ |