30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ੍ਰੀ ਦੁਰਗਿਆਣਾ ਮੰਦਿਰ 'ਚ ਅਦਾ ਕੀਤੀ ਝੰਡਾ ਲਹਿਰਾਉਣ ਦੀ ਰਸਮ

Ad Position 21
No active advertisement
ਅਜੀਤ ਡੈਸਕ 24-11-2025

ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਅਯੁੱਧਿਆ ਦੇ ਸ੍ਰੀ ਰਾਮ ਮੰਦਿਰ 'ਚ ਝੰਡਾ ਲਹਿਰਾਉਣ ਦੀ ਰਸਮ 25 ਨਵੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ | ਇਸੇ ਸੰਬੰਧ 'ਚ ਅੱਜ ਸਵੇਰੇ 11 ਵਜੇ ਸ੍ਰੀ ਦੁਰਗਿਆਣਾ ਮੰਦਿਰ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਜਿਸ 'ਚ ਸੰਸਕਿ੍ਤ ਕਾਲਜ ਦੇ ਪਿ੍ੰਸੀਪਲ ਡਾ: ਪੁਸ਼ਪਰਾਜ ਅਤੇ ਮੰਦਿਰ ਦੇ ਪੁਜਾਰੀਆਂ ਵਲੋਂ ਹਵਨ ਯੱਗ ਕੀਤਾ ਗਿਆ | ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮਿ੍ਤਸਰ ਦੇ ਲੋਕਾਂ ਨੂੰ ਇਸ ਸਮਾਗਮ 'ਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਦੁਰਗਿਆਣਾ ਕਮੇਟੀ ਦੇ ਸਰਪ੍ਰਸਤ ਡਾ: ਰਾਕੇਸ਼ ਸ਼ਰਮਾ, ਵਿੱਤ ਮੰਤਰੀ ਵਿਮਲ ਅਰੋੜਾ, ਮੈਨੇਜਰ ਅਨਿਲ ਸ਼ਰਮਾ, ਰਾਜੇਸ਼ ਕੁਮਾਰ ਬੰਟੂ, ਰੋਮੀ ਚੋਪੜਾ, ਨਰੇਸ਼ ਸ਼ਰਮਾ, ਮਾਲਾ ਚਾਵਲਾ, ਪ੍ਰਦੀਪ ਸ਼ਰਮਾ, ਸਾਬਕਾ ਕੌਂਸਲਰ ਸੁਸ਼ਾਂਤ ਭਾਟੀਆ, ਵਿਪਨ ਸ਼ਰਮਾ, ਸੰਨ੍ਹੀ ਕੁਮਾਰ, ਸ਼ਿਵ ਕੁਮਾਰ ਅਤੇ ਪਵਨ ਕੁੰਦਰਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਰਖਾਸਤ ਦੀ ਪੜਤਾਲ 'ਤੇ ਘਰ ਗਈ ਪੁਲਿਸ ਦੇ ਗਲ ਪੈ ਗਏ ਮੁਹੱਲੇ ਵਾਲੇ ਅਗਲੀ ਖ਼ਬਰ ਨਵੇਂ ਕਿਰਤ ਕਾਨੂੰਨ 40 ਕਰੋੜ ਭਾਰਤੀਆਂ ਨੂੰ ਲਾਭ ਪਹੁੰਚਾਉਣਗੇ : ਚੁੱਘ
Ad Position 24