30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦਰਖਾਸਤ ਦੀ ਪੜਤਾਲ 'ਤੇ ਘਰ ਗਈ ਪੁਲਿਸ ਦੇ ਗਲ ਪੈ ਗਏ ਮੁਹੱਲੇ ਵਾਲੇ

Ad Position 21
No active advertisement
ਅਜੀਤ ਡੈਸਕ 24-11-2025
ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਇਥੇ ਇਕ ਵਿਅਕਤੀ ਖ਼ਿਲਾਫ਼ ਮਿਲੀ ਸ਼ਿਕਾਇਤ ਦੀ ਪੜਤਾਲ 'ਤੇ ਗਈ ਪੁਲਿਸ ਪਾਰਟੀ 'ਤੇ ਸੰਬੰਧਿਤ ਵਿਅਕਤੀ ਤੇ ਉਸਦੇ ਮੁਹੱਲਾ ਵਾਸੀਆਂ ਨੇ ਹਮਲਾ ਕਰ ਦਿੱਤਾ ਤੇ ਪੁਲਿਸ ਪਾਰਟੀ ਨੂੰ ਸੱਟਾਂ ਵੀ ਲਾ ਦਿੱਤੀਆਂ | ਪੁਲਿਸ ਵਲੋਂ ਮਾਮਲਾ ਦਰਜ ਕਰਕੇ 20 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਸੀਨੀ: ਸਿਪਾਹੀ ਭੁਪਿੰਦਰ ਸਿੰਘ ਨੇ ਥਾਣਾ ਮਜੀਠਾ ਰੋਡ ਦੀ ਪੁਲਿਸ ਕੋਲ ਦਰਜ ਕਰਵਾਈ, ਜਿਸ ਨੇ ਦੱਸਿਆ ਕਿ ਉਹ ਤਿੰਨ ਮੁਲਾਜਮਾਂ ਜਿਨ੍ਹਾਂ 'ਚ ਸਿਪਾਹੀ ਸਲਵਾਨ ਤੇ ਹੋਮਗਾਰਡ ਦਿਨੇਸ਼ ਨਾਲ ਸਾਜਨ ਉਰਫ ਸੱਪ ਵਾਸੀ ਕਰਮਪੁਰਾ ਫਤਿਹਗੜ੍ਹ ਚੂੜੀਆਂ ਰੋਡ ਖ਼ਿਲਾਫ਼ ਸ਼ਿਕਾਇਤ ਦੀ ਪੜਤਾਲ ਲਈ ਗਏ ਸਨ | ਜਿਥੇ ਸਾਜਨ ਉਰਫ ਸੱਪ ਨਸ਼ੇ ਦੀ ਹਾਲਾਤ 'ਚ ਸੀ ਤੇ ਉਸਨੇ ਪੁਲਿਸ ਪਾਰਟੀ ਨਾਲ ਗਾਲੀ ਗਲੋਚ ਕੀਤਾ ਤੇ ਆਪਣੇ ਭਰਾਵਾਂ ਤੇ ਹੋਰ ਮੁਹੱਲਾ ਵਾਸੀਆਂ ਨਾਲ ਉਸਦੇ ਗਲ ਪੈ ਗਿਆ ਤੇ ਸੱਟਾਂ ਲਾ ਦਿੱਤੀਆਂ ਤੇ ਉਨ੍ਹਾਂ ਦੀ ਗੱਡੀ ਦੀ ਵੀ ਭੰਨਤੋੜ ਕਰ ਦਿੱਤੀ | ਪਿੁਲਸ ਵਲੋਂ ਸਾਜਨ ਤੋਂ ਇਲਾਵਾ ਲਵ, ਵਿਸ਼ਾਲ, ਗੋਰਾ, ਬੱਬੂ, ਸਾਗਰ, ਸੰਨੀ, ਚਿੱੜਾ ਅਤੇ ਹੋਰ 10-15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਹੋਈ ਦੋਸਤੀ ਨੇ ਵਿਆਹੁਤਾ ਦਾ ਘਰ ਉਜਾੜਿਆ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਿਰ 'ਚ ਅਦਾ ਕੀਤੀ ਝੰਡਾ ਲਹਿਰਾਉਣ ਦੀ ਰਸਮ
Ad Position 24