30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੋਸ਼ਲ ਮੀਡੀਆ 'ਤੇ ਹੋਈ ਦੋਸਤੀ ਨੇ ਵਿਆਹੁਤਾ ਦਾ ਘਰ ਉਜਾੜਿਆ

Ad Position 21
No active advertisement
ਐੱਸ. ਐੱਚ. ਓ. ਹਰਚੰਦ ਸਿੰਘ ਸੰਧੂ ਜਾਣਕਾਰੀ ਦਿੰਦੇ ਹੋਏ | ਤਸਵੀਰ : ਢਿੱਲੋਂ<br/> 24-11-2025

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਵਾਲਾ ਪ੍ਰੇਮੀ ਹੁਣ ਵਿਆਹ ਕਰਵਾਉਣ ਤੋਂ ਮੁੱਕਰਿਆ
ਅਜਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚੜ੍ਹਤੇਵਾਲੀ ਦੀ ਰਹਿਣ ਵਾਲੀ ਇਕ ਮਹਿਲਾ ਨੂੰ ਸੋਸ਼ਲ ਮੀਡੀਆ ਰਾਹੀਂ ਇਕ ਨੌਜਵਾਨ ਨਾਲ ਦੋਸਤੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦ ਇਕ ਨੌਜਵਾਨ ਵਲੋਂ ਵਿਆਹ ਦਾ ਲਾਰਾ ਲਗਾ ਕੇ ਮਹਿਲਾ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਉਕਤ ਮਹਿਲਾ ਵਲੋਂ ਆਪਣੇ ਪਤੀ ਨੂੰ ਤਲਾਕ ਦੇਣ ਤੋਂ ਬਾਅਦ ਹੁਣ ਮਹਿਲਾ ਦਾ ਦੋਸਤ ਵੀ ਵਿਆਹ ਕਰਵਾਉਣ ਤੋਂ ਮੁੱਕਰ ਗਿਆ, ਜਿਸ ਤੋਂ ਬਾਅਦ ਪੁਲਿਸ ਵਲੋਂ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਸਬ-ਇੰਸ: ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਦੀਨੇਵਾਲੀ ਦੀ ਰਹਿਣ ਵਾਲੀ ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਮੇਰੀ ਮੁਲਾਕਾਤ ਸੰਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਦੀਨੇਵਾਲੀ ਨਾਲ ਹੋਈ ਤੇ ਸਾਡੇ ਪ੍ਰੇਮ ਸੰਬੰਧ ਬਣ ਗਏ ਸਨ, ਸੰਦੀਪ ਸਿੰਘ ਨੇ ਮੈਨੂੰ ਆਪਣੇ ਪਿਆਰ ਦੇ ਝਾਂਸੇ ਵਿਚ ਲੈ ਕੇ ਮੇਰੇ ਪਤੀ ਨਾਲ ਵੀ ਮੇਰਾ ਰਿਸ਼ਤਾ ਖ਼ਰਾਬ ਕਰ ਦਿੱਤਾ ਤੇ ਮੇਰੇ ਪਤੀ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਸੀ | ਸੰਦੀਪ ਸਿੰਘ ਪਿਆਰ ਦੇ ਝਾਂਸੇ ਵਿਚ ਲੈ ਕੇ ਮੈਨੂੰ ਵਿਆਹ ਦਾ ਲਾਰਾ ਲਗਾ ਕੇ ਪਿਛਲੇ 7 ਸਾਲਾਂ ਤੋਂ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ | ਇਸ ਦੀਆਂ ਗੱਲਾਂ 'ਚ ਆ ਕੇ ਮੈਂ ਆਪਣੇ ਪਤੀ ਦਲੇਰ ਸਿੰਘ ਕੋਲੋਂ ਤਲਾਕ ਵੀ ਲੈ ਲਿਆ ਹੈ ਤੇ ਸੰਦੀਪ ਸਿੰਘ ਹੁਣ ਮੇਰੇ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਗਿਆ ਹੈ | ਐੱਸ.ਐੱਚ.ਓ. ਹਰਚੰਦ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਉਕਤ ਮਹਿਲਾ ਦੇ ਬਿਆਨਾਂ 'ਤੇ ਸੰਦੀਪ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਹਰਤੇਜ ਹਸਪਤਾਲ ਵਲੋਂ ਪ੍ਰਕਾਸ਼ ਪੁਰਬ ਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਦਰਖਾਸਤ ਦੀ ਪੜਤਾਲ 'ਤੇ ਘਰ ਗਈ ਪੁਲਿਸ ਦੇ ਗਲ ਪੈ ਗਏ ਮੁਹੱਲੇ ਵਾਲੇ
Ad Position 24