30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਹਰਤੇਜ ਹਸਪਤਾਲ ਵਲੋਂ ਪ੍ਰਕਾਸ਼ ਪੁਰਬ ਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 24-11-2025

ਅੰਮਿ੍ਤਸਰ, 23 ਨਵੰਬਰ (ਜਸਵੰਤ ਸਿੰਘ ਜੱਸ)-ਹਰਤੇਜ ਹਸਪਤਾਲ ਅਜਨਾਲਾ ਰੋਡ ਵਲੋਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਤੇ ਗੁਰੂ ਨਗਰੀ ਦੇ ਉੱਘੇ ਸਰਜਨ ਡਾ. ਹਰਮੋਹਿੰਦਰ ਸਿੰਘ ਨਾਗਪਾਲ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਤਿੰਨ ਅਨਿੰਨ ਸਿੱਖਾਂ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤ ਸਮਾਗਮ ਅੱਜ ਸ਼ਰਧਾ ਸਤਿਕਾਰ ਸਹਿਤ ਸਜਾਇਆ ਗਿਆ | ਇਸ ਦੌਰਾਨ ਨਾਗਪਾਲ ਪਰਿਵਾਰ ਵਲੋਂ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਰਣੀਕੇ ਦੇ ਜਥੇ ਵਲੋਂ ਧੁਰ ਕੀ ਬਾਣੀ ਦਾ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ | ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਵਲੋਂ ਅਰਦਾਸ ਕੀਤੇ ਜਾਣ ਉਪਰੰਤ ਡਾ. ਹਰਮੋਹਿੰਦਰ ਸਿੰਘ ਨਾਗਪਾਲ ਵਲੋਂ ਹੁਕਮਨਾਮਾ ਸਰਵਣ ਕਰਾਇਆ ਗਿਆ ਅਤੇ ਇਸ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ. ਤੇਜਿੰਦਰ ਕੌਰ ਨਾਗਪਾਲ, ਡਾ. ਦਵਨੀਤ ਸਿੰਘ ਨਾਗਪਾਲ, ਡਾ. ਸ਼ਿਵਾਨੀ ਨਾਗਪਾਲ, ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਅਮਰੀਕ ਸਿੰਘ ਅਰੋੜਾ, ਰਮਨੀਕ ਸਿੰਘ ਫਰੀਡਮ ਚੀਫ ਖਾਲਸਾ ਦੀਵਾਨ, ਡਾ. ਉਜਾਗਰ ਸਿੰਘ ਧਾਲੀਵਾਲ, ਆਰ. ਕੇ. ਦੇਵਗਨ, ਅਸ਼ੋਕ ਕੁਮਾਰ ਸ਼ਰਮਾ, ਸ਼ਮਸ਼ੇਰ ਸਿੰਘ ਕੋਹਰੀ, ਮਨਪ੍ਰੀਤ ਸਿੰਘ ਸੰਧੂ, ਸੁਖਜਿੰਦਰ ਸਿੰਘ ਹੇਰ, ਐੱਸ. ਪ੍ਰਸ਼ੋਤਮ, ਐਡਵੋਕੇਟ ਆਰ. ਐੱਸ. ਬਿੰਦਰਾ, ਸ਼ੇਰ ਅਨਮੋਲ ਸਿੰਘ ਬੇਦੀ, ਸਰਬਜੀਤ ਸਿੰਘ ਘੁਮਾਣ, ਪਿ੍ੰਸੀਪਲ ਯਸ਼ਪ੍ਰੀਤ ਕੌਰ ਸੀ. ਕੇ. ਡੀ. ਨਰਸਿੰਗ ਕਾਲਜ, ਡਾ. ਕਰਨਜੀਤ ਸਿੰਘ, ਡਾ. ਜਸਪਾਲ ਕੌਰ, ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ, ਡਾ. ਪਰਮਜੀਤ ਸਿੰਘ ਬੇਦੀ, ਡਾ. ਰਕੇਸ਼ ਚੌਹਾਨ, ਡਾ. ਨਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਗੋਰਾਇਆ, ਡਾ. ਮਦਾਨ, ਡਾ. ਭਾਰਤੀ, ਡਾਕਟਰ ਗੁਰਿੰਦਰ ਸਿੰਘ, ਡਾ. ਦਲ ਸਿੰਘ, ਦਲਬੀਰ ਸਿੰਘ ਭੋਏਵਾਲੀ, ਬਲਜੀਤ ਸਿੰਘ ਗੁਮਟਾਲਾ, ਜਸਵੰਤ ਸਿੰਘ ਰੰਧਾਵਾ, ਡਾ. ਰਬਿੰਦਰ ਸਿੰਘ ਸੇਠੀ, ਡਾ. ਰਣਜੀਤ ਸਿੰਘ ਬੁੱਟਰ, ਡਾ. ਹਰਪ੍ਰੀਤ ਸਿੰਘ, ਡਾ. ਅਮਨਦੀਪ ਕੌਰ, ਡਾ. ਪਦਮਪ੍ਰੀਤ ਸਿੰਘ ਬੱਤਰਾ, ਡਾ. ਗੁਨੀਤ ਕੌਰ, ਡਾ. ਵੰਦਨਾ ਚਿਤਕਾਰਾ, ਡਾ. ਗਾਬਾ, ਬਿੱਟੂ ਹਮੀਦਪੁਰ ਤੇ ਪ੍ਰੇਮ ਸਿੰਘ ਤੇ ਸ. ਭੋਲਾ ਸਮੇਤ ਗੁਰੂ ਨਗਰੀ ਦੀਆਂ ਹੋਰ ਰਾਜਸੀ, ਧਾਰਮਿਕ, ਸਮਾਜਿਕ ਅਤੇ ਮੈਡੀਕਲ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8-9-10 ਦਸੰਬਰ ਨੂੰ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦੇ ਚੱਕੇ ਮੁੜ ਹੋਣਗੇ ਜਾਮ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਹੋਈ ਦੋਸਤੀ ਨੇ ਵਿਆਹੁਤਾ ਦਾ ਘਰ ਉਜਾੜਿਆ
Ad Position 24