30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਫੁੱਟਪਾਥ 'ਤੇ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਸ਼ੁਰੂ

Ad Position 21
No active advertisement
ਅਜੀਤ ਡੈਸਕ 24-11-2025
5 ਦੁਕਾਨਦਾਰਾਂ ਖਿਲਾਫ ਥਾਣਾ ਛਾਉਣੀ ਵਿਖੇ ਹੋਇਆ ਮਾਮਲਾ ਦਰਜ
ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ਦੀ ਟਰੈਫਿਕ ਨੂੰ ਰੋਕ ਕੇ ਦੁਕਾਨਾਂ ਦੇ ਅੱਗੇ ਫੁੱਟਪਾਥ 'ਤੇ ਕਬਜ਼ੇ ਕਰਕੇ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਸ਼ੁਰੂਆਤ ਪੁਤਲੀਘਰ ਬਾਜ਼ਾਰ ਤੋਂ ਕੀਤੀ ਗਈ ਹੈ | ਏ. ਐੱਸ. ਆਈ. ਮੁਕੰਦਬੀਰ ਸਿੰਘ ਵਲੋਂ ਨਗਰ ਨਿਗਮ ਕਮਿਸ਼ਨਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰਾਧੇ ਸ਼ਾਮ ਕਰਿਆਣਾ ਸਟੋਰ, ਗੁਰਨਾਮ ਜਨਰਲ ਸਟੋਰ, ਆਰ.ਕਿੰਗ ਫੁੱਟਵਿਅਰ, ਬੀ-2 ਫੁੱਟ ਵੇਅਰ, ਦੂਜੀ ਦੁਕਾਨ ਬੀ.-2 ਫੁੱਟ ਵੇਅਰ ਸਾਰੀਆਂ ਪੁਤਲੀਘਰ ਬਾਜ਼ਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਮੁਤਾਬਕ ਇਹ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਫੁੱਟਪਾਥ ਉਪਰ ਅਣ ਅਧਿਕਾਰਿਤ ਤੌਰ 'ਤੇ ਜੁੱਤੀਆਂ ਤੇ ਹੋਰ ਸਾਮਾਨ ਆਦਿ ਰੱਖ ਕੇ ਕਬਜ਼ਾ ਕਰਕੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਤੇ ਆਵਾਜਾਈ 'ਚ ਵਿਘਨ ਪਾਉਣ ਆਦਿ ਦੇ ਦੋਸ਼ਾਂ ਤਹਿਤ ਥਾਣਾ ਛਾਉਣੀ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਹੋਈ ਦੋਸਤੀ ਨੇ ਵਿਆਹੁਤਾ ਦਾ ਘਰ ਉਜਾੜਿਆ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਵਾਲਾ ਪ੍ਰੇਮ... ਅਗਲੀ ਖ਼ਬਰ ਪਿਸਤੌਲ ਲੈ ਕੇ ਘੁੰਮਦਾ ਮੋਟਰਸਾਈਕਲ ਸਵਾਰ ਕਾਬੂ
Ad Position 24