ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਸੀ. ਆਈ. ਏ. ਸਟਾਫ -1 ਦੀ ਪੁਲਿਸ ਵਲੋਂ ਇੱਥੇ ਮਾਹਲ ਬਾਈਪਾਸ ਨੇੜੇ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋਂ 5 ਪਿਸਤੌਲ ਬਰਾਮਦ ਹੋਏ | ਇਹ ਮਾਮਲਾ ਐੱਸ. ਆਈ. ਕੰਵਲਜੀਤ ਸਿੰਘ ਨੂੰ ਹੋਈ ਮੁਖਬਰੀ ਦੇ ਆਧਾਰ 'ਤੇ ਦਰਜ ਕੀਤਾ ਗਿਆ, ਜਿਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਥਾਣਾ ਛਾਉਣੀ ਦੇ ਖੇਤਰ 'ਚ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਸਵਾਰ ਨੂੰ ਕਾਬੁੂ ਕੀਤਾ ਗਿਆ, ਜਿਸ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਪਿੰਡ ਭਿੰਡੀਨੇਣ ਵਜੋਂ ਹੋਈ ਹੈ, ਉਸ ਪਾਸੋਂ 2 ਪਿਸਤੌਲ 30 ਬੋਰ ਅਤੇ 3 ਪਿਸਤੌਲ ਪੀ. ਐਕਸ-5 ਬਰਾਮਦ ਕੀਤੇ | ਉਸਦਾ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ ਵੀ ਜਬਤ ਕਰ ਲਿਆ ਗਿਆ ਤੇ ਇਸ ਸੰਬੰਧੀ ਥਾਣਾ ਛਾਉਣੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |