09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਘਰ-ਘਰ 'ਚੋਂ ਕੂੜਾ ਚੁੱਕਣ ਲਈ 55 ਗੱਡੀਆਂ ਨੂੰ ਮੇਅਰ ਨੇ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ 'ਚ ਕੂੜੇ ਦੀ ਸਮੱਸਿਆ ਦਾ ਹੱਲ ਪੂਰੀ ਤਰ੍ਹਾਂ ਨਾਲ ਹੋ ਜਾਵੇਗਾ, ਕੋਈ ਵੀ ਚੰਗਾਂ ਕੰਮ ਕਰਨ ਲਈ ਸਮਾਂ ਜਰੂਰ ਲੱਗਦਾ ਹੈ ਪਿਛਲੇ ਸਮੇਂ 'ਚ ਜੋ ਕੂੜੇ ਦੀ ਸਮੱਸਿਆ ਰਹੀ ਉਹ ਅਗਲੇ ਦਿਨਾਂ 'ਚ ਪੂਰੀ ਤਰ੍ਹਾਂ ਨਾਲ ਹਲ ਹੋ ਜਾਵੇਗਾ ਅਤੇ ਸ਼ਹਿਰ ਚਮਚਮਾਉਂਦਾ ਹੋਇਆ ਦਿਖਾਈ ਦੇਵੇਗਾ | ਇਹ ਪ੍ਰਗਟਾਵਾ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਕੀਤਾ ਗਿਆ | ਅੱਜ ਨਿਗਮ ਦਫ਼ਤਰ ਤੋਂ ਘਰ-ਘਰ 'ਚੋਂ ਕੂੜਾ ਚੁਕਣ ਲਈ 55 ਗੱਡੀਆਂ ਨੂੰ ਰਵਾਨਾ ਕਰਦੇ ਹੋਏ ਮੇਅਰ ਭਾਟੀਆ ਨੇ ਕਿਹਾ ਕਿ ਪੁਰਾਣੀ ਕੰਪਨੀ ਵਲੋਂ ਅਚਾਨਕ ਕੰਮ ਛੱਡ ਕੇ ਭੱਜ ਜਾਣ ਕਰਕੇ ਪਿਛਲੇ ਸਮੇਂ ਵਿਚ ਕੂੜੇ ਦੀ ਸਮੱਸਿਆ ਪੈਦਾ ਹੋਈ ਜਿਸ ਨੂੰ ਨਿਗਮ ਨੇ ਪਹਿਲਾਂ ਆਪਣੇ ਸਾਧਨਾ ਰਾਹੀ ਹੱਲ ਕਰਨ ਦਾ ਯਤਨ ਕੀਤਾ ਅਤੇ ਹੁਣ ਨਵੀਂ ਕੰਪਨੀ ਟਿ੍ੱਪਲ ਆਰ ਨੂੰ ਸ਼ਹਿਰ ਦੀ ਸਫ਼ਾਈ ਦਾ ਕੰਮ ਸੌਂਪਿਆ ਗਿਆ ਹੈ ਜੋ ਘਰ-ਘਰ 'ਚੋਂ ਕੂੜਾ ਚੁਕਣ ਦਾ ਕੰਮ ਕਰੇਗੀ | ਉਨ੍ਹਾਂ ਦੱਸਿਆ ਕਿ ਅੱਜ ਤੋਂ ਇਹ ਕੰਮ ਸ਼ੁਰੂ ਹੋ ਜਾਵੇਗਾ | ਜਿਸ ਦੇ ਲਈ 55 ਗੱਡੀਆਂ ਚਲਾਈਆਂ ਜਾ ਰਹੀਆਂ ਹਨ ਜੋ ਘਰਾਂ 'ਚੋਂ ਕੂੜਾ ਇਕੱਠਾ ਕਰਨਗੀਆਂ | ਇਨ੍ਹਾਂ ਗੱਡੀਆਂ ਵਿਚ 30 ਨਵੀਂਆਂ ਗੱਡੀਆਂ ਅਤੇ 25 ਕੁਝ ਪੁਰਾਣੀਆਂ ਚਲਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਕੂੜਾ ਚੁਕਣ ਲਈ 350 ਗੱਡੀਆਂ ਚਲਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ | ਅੱਜ 55 ਗੱਡੀਆਂ ਚਲਾਉਣ ਤੋਂ ਬਾਅਦ ਹਰ ਹਫ਼ਤੇ ਹੋਰ ਗੱਡੀਆਂ ਸ਼ਹਿਰ ਵਿਚ ਚਲਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਅੰਦਰੂਨ ਸ਼ਹਿਰ ਦੇ ਇਲਾਕੇ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ 'ਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਚੀਫ਼ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਕੰਪਨੀ ਵਲੋਂ ਰਾਜੀਵ ਅਰੋੜਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਘਰਿੰਡਾ ਪੁਲਿਸ ਵਲੋਂ 10 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਗਿ੍ਫਤਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ ਹੈਰ... ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਸਿਨਹਾ <br/>
Ad Position 24