ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਐਸ.ਓ.ਐਸ. ਮੈਡੀਟੇਸ਼ਨ ਵਰਕਸ਼ਾਪ ਕਰਵਾਈ
ਅੰਮ੍ਰਿਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਸਾਵਣ ਕਿਰਪਾਲ ਰੂਹਾਨੀ ਮਿਸ਼ਨ/ ਸਾਇੰਸ ਆਫ਼ ਸਪਿਰਿਚੁਐਲਿਟੀ ਵਲੋਂ ਸਰਕਾਰੀ ਸੀ. ਸੈਕੰ.
ਅੰਮ੍ਰਿਤਸਰ, 24 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਸਾਵਣ ਕਿਰਪਾਲ ਰੂਹਾਨੀ ਮਿਸ਼ਨ/ ਸਾਇੰਸ ਆਫ਼ ਸਪਿਰਿਚੁਐਲਿਟੀ ਵਲੋਂ ਸਰਕਾਰੀ ਸੀ. ਸੈਕੰ. ਸਕੂਲ ਨਾਗ ਕਲਾਂ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਐਸ.ਓ.ਐਸ. ਮੈਡੀਟੇਸ਼ਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਵਿਸ਼ਾ ਧਿਆਨ ਰਾਹੀਂ ‘ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ’ ਸੀ। ਵਰਕਸ਼ਾਪ ਦੌਰਾਨ ਸਮਝਾਇਆ ਗਿਆ ਕਿ ਜੀਵਨ ‘ਚ ਆਉਣ ਵਾਲੀ ਹਲਚਲ, ਤਣਾਅ ਅਤੇ ਭਾਵਨਾਤਮਕ ਦਬਾਅ ਸਿਰਫ਼ ਸਾਡੇ ਮਨ ਨੂੰ ਹੀ ਪ੍ਰਭਾਵਿਤ ਨਹੀਂ ਕਰਦੇ, ਸਗੋਂ ਮਨ ਅਤੇ ਸਰੀਰ ਦੇ ਗੂੜ੍ਹੇ ਸੰਬੰਧ ਕਾਰਨ ਇਸ ਦਾ ਅਸਰ ਸਾਡੇ ਸਰੀਰ ‘ਤੇ ਵੀ ਪੈਂਦਾ ਹੈ। ਵਰਕਸ਼ਾਪ ‘ਚ ਦੱਸਿਆ ਗਿਆ ਕਿ ਤਣਾਅ ਅਤੇ ਗੁੱਸੇ ਦਾ ਹੱਲ ਨਾ ਤਾਂ ਲੜਾਈ ਕਰਨਾ ਹੈ ਅਤੇ ਨਾ ਹੀ ਸਮੱਸਿਆਵਾਂ ਤੋਂ ਭੱਜਣਾ। ਇਸ ਦੀ ਬਜਾਏ ਅਜਿਹਾ ਢੰਗ ਅਪਣਾਉਣ ਦੀ ਲੋੜ ਹੈ, ਜਿਸ ਰਾਹੀਂ ਤਣਾਅ ਦੇ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਪ੍ਰਭਾਵਾਂ ਨੂੰ ਸੰਤੁਲਿਤ ਕੀਤਾ ਜਾ ਸਕੇ। ਵਰਕਸ਼ਾਪ ‘ਚ ਲਗਭਗ 50 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਨ੍ਹਾਂ ਵਲੋਂ ਡੂੰਘੀ ਦਿਲਚਸਪੀ ਦਿਖਾਈ। ਇਸ ਦੌਰਾਨ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ ਗਿਆ, ਜਿਸ ‘ਚ ਭਾਗੀਦਾਰਾਂ ਨੇ ਧਿਆਨ, ਤਣਾਅ ਅਤੇ ਜੀਵਨ ਦੀਆਂ ਚੁਣੌਤੀਆਂ ਨਾਲ ਸੰਬੰਧਿਤ ਆਪਣੇ ਸਵਾਲ ਪੁੱਛੇ।