20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਮੈਂਬਰ ਦੀ ਸੜਕ ਹਾਦਸੇ 'ਚ ਮੌਤ

Ad Position 21
No active advertisement
ਅਜੀਤ ਡੈਸਕ 19-12-2025
ਸਠਿਆਲਾ, 18 ਦਸੰਬਰ (ਜਗੀਰ ਸਿੰਘ ਸਫਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਿਲਰਾਜ ਸਿੰਘ ਨਿਹੰਗ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ (40) ਦੀ ਸੜਕ ਹਾਦਸੇ 'ਚ ਮੌਤ ਹੋਣ ਬਾਰੇ ਸਮਾਚਾਰ ਹੈ | ਇਸ ਮੌਕੇ 'ਤੇ ਬਲਰਾਜ ਸਿੰਘ ਨਿਹੰਗ ਸਿੰਘ ਵਾਸੀ ਸਠਿਆਲਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨਿਤਨੇਮੀ ਸਿੰਘ ਸੀ | ਉਹ ਰੋਜ਼ਾਨਾ ਦੀ ਤਰ੍ਹਾਂ ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ 4 ਵਜੇ ਨਤਮਸਤਕ ਹੋ ਕੇ ਜਲੰਧਰ ਆਪਣੀ ਗੱਡੀ 'ਤੇ ਸਬਜ਼ੀ ਲੈਣ ਜਾਂਦੇ ਸੀ | ਜਦ ਉਹ ਗੁ: ਨਾਨਕਸਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਸੜਕ 'ਤੇ ਖੜੇ ਨੂੰ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਉਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਇਲਾਜ ਲਈ ਲੈ ਜਾਣ ਸਮੇਂ ਉਸ ਦੀ ਮੌਤ ਹੋ ਗਈ ਹੈ | ਇਸ ਮੌਕੇ 'ਤੇ ਚੌਕੀ ਇੰਚਾਰਜ ਤੇਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਨਾਲ ਸੰਪਰਕ 'ਤੇ ਉਨ੍ਹਾਂ ਨੇ ਦੱਸਿਆ ਹੈ ਕਿ ਸੰਘਣੀ ਧੁੰਦ ਪੈਣ ਕਾਰਨ ਕਿਸੇ ਵਾਹਨ ਦਾ ਪਤਾ ਨਾ ਲੱਗਣ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ | ਮਿ੍ਤਕ ਦੇ ਪਿਤਾ ਬਲਰਾਜ ਸਿੰਘ ਨਿਹੰਗ ਸਿੰਘ ਨੇ ਦੱਸਿਆ ਹੈ ਕਿ ਸੁਖਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਸਠਿਆਲਾ ਵਿਖੇ ਕਰ ਦਿੱਤਾ ਹੈ | ਇਸ ਮੌਕੇ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਜੋਗਿੰਦਰ ਸਿੰਘ ਬੇਦਾਦਪੁਰ, ਪਰਮਜੀਤ ਸਿੰਘ ਡਾਂਗਾ, ਕਰਮਜੀਤ ਸਿੰਘ ਬਾਦਸ਼ਾਹ ਮੱਖਣ ਸਿੰਘ ਖਾਲਸਾ, ਦਰਸ਼ਨ ਸਿੰਘ, ਹਰਨੇਕ ਸਿੰਘ, ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ ਵਲੋਂ ਬਲਰਾਜ ਸਿੰਘ ਨਿਹੰਗ ਸਿੰਘ ਦੇ ਬੇਟੇ ਦੀ ਮੌਤ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕ੍ਰਿਸਮਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਸ਼ਹਿਰ ਦੇ ਗਿਰਜਾਘਰਾਂ 'ਚ ਕੀਤੀ ਜਾ ਰਹੀ ਸਾਜੋ ਸਜਾਵਟ <br/> ਅਗਲੀ ਖ਼ਬਰ ਦੁਬਈ ਤੋਂ ਸੁਰਿੰਦਰ ਪਾਲ ਦੀ ਮਿ੍ਤਕ ਦੇਹ ਅੰਮਿ੍ਤਸਰ ਹਵਾਈ ਅੱਡੇ ਪਹੁੰਚੀ * ਸਰਬੱਤ ਦਾ ਭਲਾ ਟਰੱਸਟ ਦੀ ਐਂਬੂਲੈਂਸ ਸੇਵਾ...
Ad Position 24