ਔਜ਼ੀ ਹੱਬ ਇੰਮੀਗ੍ਰੇਸ਼ਨ ਦੀ ਅੰਮਿ੍ਤਸਰ ਬ੍ਰਾਂਚ ਵਿਦਿਆਰਥੀਆਂ ਦੇ ਸੁਪਨੇ ਕਰ ਰਹੀ ਸਾਕਾਰ
ਅੰਮਿ੍ਤਸਰ, 18 ਦਸੰਬਰ (ਹਰਮਿੰਦਰ ਸਿੰਘ)- ਔਜੀ ਹੱਬ ਇੰਮੀਗ੍ਰੇਸ਼ਨ ਇਕਲੌਤੀ ਇੰਮੀਗ੍ਰੇਸ਼ਨ ਸੈਂਟਰ ਹੈ ਜੋ ਪਿਛਲੇ ਕਰੀਬ 10 ਸਾਲਾਂ ਤੋਂ ਨਿਰੰਤਰ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਰਹੀ ਹੈ | ਜਿਸ ਕੋਲ ਆਉਣ ਵਾਲਾ ਹਰ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਕੇ ਖੁਸ਼ੀ ਖੁਸ਼ੀ ਆਪਣੇ ਭਵਿੱਖ ਦੀ ਮੰਜ਼ਿਲ ਵੱਲ ਵਧਦਾ ਹੈ | ਇਹ ਜਾਣਕਾਰੀ ਦਿੰਦਿਆਂ ਔਜੀ ਹੱਬ ਦੇ ਐੱਮ.ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ.ਡੀ. ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਫਰਵਰੀ ਇਨਟੇਕ ਦੇ ਨਤੀਜੇ ਬਹੁਤ ਵਧੀਆ ਆ ਰਹੇ ਹਨ | ਵਿਦਿਆਰਥੀ ਪਰਮਿੰਦਰ ਸਿੰਘ ਵਾਸੀ ਵੇਰਕਾ ਜ਼ਿਲ੍ਹਾ ਅੰਮਿ੍ਤਸਰ ਦਾ ਵੀ ਵੀਜ਼ਾ ਲੱਗਾ ਹੈ | ਜੋ ਗ੍ਰੈਜੂਏਸ਼ਨ ਪਾਸ ਸੀ ਅਤੇ ਉਸਦੇ 6.5 ਬੈਂਡ ਸਨ | ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਸਟੱਡੀ ਵੀਜ਼ੇ ਨੂੰ ਲੈ ਕੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ | ਐੱਮ.ਡੀ. 115 ਸੰਬੰਧੀ ਜੋ ਸਟੱਡੀ ਵੀਜ਼ੇ ਨੂੰ ਲੈ ਕੇ ਤਬਦੀਲੀਆਂ ਕੀਤੀਆਂ ਹਨ ਉਹ ਵਿਦਿਆਰਥੀਆਂ ਲਈ ਇਕ ਵਰਦਾਨ ਸਾਬਿਤ ਹੋਵੇਗਾ | ਜਿਸ ਦੇ ਤਹਿਤ ਹੁਣ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੇ ਵੀਜ਼ੇ ਆਉਣਗੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਆਸਟ੍ਰੇਲੀਆ ਪ੍ਰਤੀ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ ਆਸਟ੍ਰੇਲੀਆ ਵੀ ਚਾਹੁੰਦਾ ਹੈ ਕਿ ਪੜ੍ਹੇ ਲਿਖੇ ਅਤੇ ਹੋਣਹਾਰ ਵਿਦਿਆਰਥੀ ਉਨ੍ਹਾਂ ਦੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ | ਜਿਸ ਨੂੰ ਲੈ ਕੇ ਆਸਟ੍ਰੇਲੀਆ ਵਿਦਿਆਰਥੀਆਂ ਲਈ ਹਮੇਸ਼ਾਂ ਹੀ ਕੁਝ ਨਾ ਕੁਝ ਨਵਾਂ ਕਰਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ 2025 ਬਾਰ੍ਹਵੀਂ ਪਾਸ ਹਨ ਉਨ੍ਹਾਂ ਕੋਲ ਅਪਲਾਈ ਕਰਨ ਦਾ ਇਹ ਆਖ਼ਰੀ ਮੌਕਾ ਹੈ ਕਿਉਂਕਿ ਆਸਟ੍ਰੇਲੀਆ ਗੈਪ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੰਦਾ | ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਹੋਰ ਏਜੰਟ ਕੋਲ ਅਪਲਾਈ ਕੀਤਾ ਹੈ ਅਤੇ ਵੀਜ਼ਾ ਨਹੀਂ ਆ ਰਿਹਾ ਜਾਂ ਫਿਰ ਉਹ ਕੁਝ ਕਾਰਨਾਂ ਕਰਕੇ ਫੈਸਲਾ ਨਹੀਂ ਲੈ ਪਾ ਰਹੇ ਉਹ ਹੁਣ ਹੋਰ ਦੇਰ ਨਾ ਕਰਨ | ਆਪਣੇ ਸਰਟੀਫਿਕੇਟਾਂ ਸਮੇਤ ਔਜੀ ਹੱਬ ਦੀ ਅੰਮਿ੍ਤਸਰ ਬ੍ਰਾਂਚ ਡੀ ਬਲਾਕ ਰਣਜੀਤ ਐਵੀਨਿਊ ਵਿਖੇ ਆ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ | ਇਸ ਤੋਂ ਇਲਾਵਾ ਵਿਦਿਆਰਥੀ ਔਜੀ ਹੱਬ ਦੇ ਗੁਰਦਾਸਪੁਰ ਅਤੇ ਬਟਾਲਾ ਦਫਤਰ ਵਿਖੇ ਵੀ ਸੰਪਰਕ ਕਰ ਸਕਦੇ ਹਨ |