ਰਾਜਸਾਂਸੀ, 18 ਦਸੰਬਰ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਪੈਣ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ | ਦੁਬਈ ਤੋਂ ਇੱਥੇ ਤੜਕੇ 1 ਵਜੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ-ਆਈ ਐਕਸ 192 ਆਪਣੇ ਉਕਤ ਨਿਰਧਾਰਿਤ ਸਮੇਂ ਤੋਂ 5 ਘੰਟੇ ਪਛੜ ਕੇ ਕਰੀਬ ਸਵੇਰੇ 6 ਵਜੇ ਪਹੁੰਚੀ | ਦੁਬਈ ਤੋਂ ਹੀ ਇੱਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਆਪਣੇ ਉਕਤ ਸਮੇਂ ਤੋਂ ਕਰੀਬ ਸਵਾ ਤਿੰਨ ਘੰਟੇ ਪਛੜ ਕੇ ਸਾਢੇ 11 ਵਜੇ ਦੇਰੀ ਨਾਲ ਪਹੁੰਚੀ | ਬੈਂਕਾਕ ਤੋਂ ਇੱਥੇ ਦੁਪਹਿਰ 2.30 ਵਜੇ ਪਹੁੰਚਣ ਵਾਲੀ ਥਾਈਲੋਨ ਏਅਰਲਾਈਨ ਦੀ ਉਡਾਣ ਕਰੀਬ 40 ਮਿੰਟ ਦੇਰੀ ਨਾਲ ਪਹੁੰਚੀ | ਏਸੇ ਤਰ੍ਹਾਂ ਇੱਥੋਂ ਰਵਾਨਾ ਹੋਣ ਵਾਲੀਆਂ ਉਕਤ ਉਡਾਣਾਂ ਤੋਂ ਇਲਾਵਾ ਦਿੱਲੀ ਤੇ ਹੋਰ ਹਵਾਈ ਅੱਡਿਆਂ ਨੂੰ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ |
ਖ਼ਰਾਬ ਮੌਸਮ ਕਾਰਨ ਅੰਮਿ੍ਤਸਰ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ
ਅਜੀਤ ਡੈਸਕ
19-12-2025