20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਵਾਮੀ ਸ਼ਰਧਾਨੰਦ ਦੇ ਬਲੀਦਾਨ ਦਿਵਸ ਮੌਕੇ ਵਿਸ਼ੇਸ਼ ਸਮਾਗਮ 21 ਨੂੰ : ਡਾ. ਪਵਨ ਤਿ੍ਪਾਠੀ

Ad Position 21
No active advertisement
ਅਜੀਤ ਡੈਸਕ 19-12-2025
ਅੰਮਿ੍ਤਸਰ, 18 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਅਮਰ ਸ਼ਹੀਦ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦਿਵਸ ਮੌਕੇ ਆਰਿਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਪੰਡਿਤ ਡਾ. ਪਵਨ ਤਿ੍ਪਾਠੀ ਅਤੇ ਜਨਰਲ ਸਕੱਤਰ ਪਵਨ ਟੰਡਨ ਨੇ ਦੱਸਿਆ ਕਿ ਅਮਰ ਸ਼ਹੀਦ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦਿਵਸ ਮੌਕੇ 21 ਦਸੰਬਰ ਦਿਨ ਐਤਵਾਰ ਨੂੰ ਆਰਿਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਪ੍ਰਧਾਨ ਸ਼ਸ਼ੀ ਕੋਮਲ ਦੀ ਅਗਵਾਈ 'ਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ ਦੀ ਸ਼ੁਰੂਆਤ ਸਵੇਰੇ 9.30 ਤੋਂ 10.30 ਵਜੇ ਤੱਕ ਹਵਨ ਯੱਗ ਨਾਲ ਕੀਤੀ ਜਾਵੇਗੀ | ਜਿਸ ਤੋਂ ਬਾਅਦ 10.30 ਤੋਂ 11.15 ਤੱਕ ਪੰਡਿਤ ਹੇਮਰਾਜ ਆਰਿਆ ਆਪਣੇ ਭਜਨਾਂ ਰਾਹੀਂ ਆਏ ਧਰਮ ਪੇ੍ਰਮੀਆਂ ਨੂੰ ਨਿਹਾਲ ਕਰਨਗੇ | ਸਮਾਗਮ ਦੇ ਮੁੱਖ ਬੁਲਾਰੇ ਪੰਡਿਤ ਡਾ. ਪਵਨ ਤਿ੍ਪਾਠੀ ਹੋਣਗੇ, ਜਿਨ੍ਹਾਂ ਵਲੋਂ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਜਾਵੇਗਾ | ਇਸ ਦੌਰਾਨ ਰਿਸ਼ੀ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਸਮੂਹ ਆਰਿਆ ਸਮਾਜਾਂ ਦੇ ਅਧਿਕਾਰੀਆਂ ਤੇ ਧਰਮ ਪੇ੍ਰਮੀ ਸਜੱਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਮਾਗਮ 'ਚ ਵੱਧ ਚੜ੍ਹ ਕੇ ਹਿੱਸਾ ਲੈਣ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਸਮਾਗਮ ਅਗਲੀ ਖ਼ਬਰ ਕੰਪਨੀ ਬਾਗ਼ ਅਤੇ ਹੋਰ ਸਥਾਨਾਂ ਦੇ ਵਿਕਾਸ ਲਈ ਮੇਅਰ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ
Ad Position 24