ਅੰਮਿ੍ਤਸਰ, 18 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਵਲੋਂ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਏ. ਆਈ. ਆਰ.) ਦੀ ਪ੍ਰਧਾਨਗੀ ਅਤੇ ਚੀਫ਼ ਐਡਵਾਈਜ਼ਰ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ ਦੀ ਸਰਪ੍ਰਸਤੀ ਹੇਠ ਸੈਂਟਰਲ ਯਤੀਮਖਾਨਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਇੰਜੀ. ਦਰਸ਼ਨ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਮਹਾਨ ਜੀਵਨ 'ਤੇ ਪ੍ਰਭਾਵਸ਼ਾਲੀ ਚਾਨਣਾ ਪਾਇਆ ਜਦੋਂਕਿ ਯਤੀਮਖਾਨਾ ਦੇ ਬੱਚਿਆਂ ਨੇ ਧਾਰਮਿਕ ਗੀਤਾਂ ਰਾਹੀਂ ਗੁਰੂ ਸਾਹਿਬ ਨੂੰ ਯਾਦ ਕੀਤਾ | ਇਸ ਮੌਕੇ ਸਕੱਤਰ ਰੋਟੇਰੀਅਨ ਕੇ. ਕੇ. ਢੰਡ, ਪਹਿਲੀ ਕਲੱਬ ਮਹਿਲਾ ਰੋਟੇਰੀਅਨ ਵਰਿੰਦਰ ਮਾਣਕ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਰਹੇ |