ਅੰਮਿ੍ਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫ਼ਿਸਰ ਐਸੋਸੀਏਸ਼ਨ ਦੀ 19 ਦਸੰਬਰ ਨੂੰ ਹੋ ਰਹੀ ਸਾਲਾਨਾ ਚੋਣ ਨੂੰ ਲੈ ਕੇ ਯੂਨੀਵਰਸਿਟੀ ਆਫ਼ਿਸਰ ਡੈਮੋਕਰੇਟਿਕ ਫਰੰਟ ਵਲੋਂ ਪੂਰੇ ਜੋਸ਼ ਅਤੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਗਿਆ ਹੈ | ਫਰੰਟ ਦੇ ਕਨਵੀਨਰ ਸਰਬਜੀਤ ਸਿੰਘ ਸੋਖੀ ਦੀ ਅਗਵਾਈ ਹੇਠ ਪੂਰੀ ਟੀਮ ਵਲੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ 'ਚ ਤਾਇਨਾਤ ਆਫ਼ਿਸਰ ਸਾਹਿਬਾਨ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਫਰੰਟ ਦੇ ਚੋਣ ਨਿਸ਼ਾਨ 'ਉਡਦਾ ਬਾਜ਼' 'ਤੇ ਮੋਹਰ ਲਾਉਣ ਦੀ ਅਪੀਲ ਕੀਤੀ ਗਈ |ਇਸ ਮੌਕੇ ਸਰਬਜੀਤ ਸਿੰਘ ਸੋਖੀ ਨੇ ਦੱਸਿਆ ਕਿ ਫਰੰਟ ਵਲੋਂ ਪ੍ਰਧਾਨ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ, ਦਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮਜ਼ਬੂਤ ਤਾਲਮੇਲ ਹੈ, ਜਿਸ ਕਾਰਨ ਉਹ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮਨਵਾਉਣ ਵਿਚ ਕਾਮਯਾਬ ਰਹੇ ਹਨ | ਉਨ੍ਹਾਂ ਦੱਸਿਆ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਜਸਪਾਲ ਸਿੰਘ, ਸਕੱਤਰ ਲਈ ਸੰਦੀਪ ਸੂਦ, ਸੰਯੁਕਤ ਸਕੱਤਰ ਲਈ ਸਵਰਨਜੀਤ ਸਿੰਘ ਅਤੇ ਖ਼ਜ਼ਾਨਚੀ ਲਈ ਰੋਹਿਤ ਭਾਟੀਆ ਨੂੰ ਡੈਮੋਕਰੇਟਿਕ ਫਰੰਟ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ | ਕਾਰਜਕਾਰਨੀ ਮੈਂਬਰਾਂ ਵਿਚ ਮੈਡਮ ਸ਼ਮਾ, ਡਾ. ਸੁਰਿੰਦਰ ਸਿੰਘ ਘੁੰਮਣ, ਪਰਵੀਨ ਪੁਰੀ, ਨਿਤੀਸ਼ ਦੱਤਾ, ਅਜੇ ਅਰੋੜਾ ਅਤੇ ਮੋਹਿਤ ਬੇਦੀ ਸ਼ਾਮਿਲ ਹਨ | ਇਸ ਦੌਰਾਨ ਪ੍ਰਧਾਨ ਦੇ ਉਮੀਦਵਾਰ ਮਨਪ੍ਰੀਤ ਸਿੰਘ ਅਤੇ ਸਕੱਤਰ ਦੇ ਉਮੀਦਵਾਰ ਸੰਦੀਪ ਸੂਦ ਨੇ ਕਿਹਾ ਕਿ ਆਫ਼ਿਸਰ ਐਸੋਸੀਏਸ਼ਨ ਵਲੋਂ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨਾਲ ਲਗਾਤਾਰ ਗੱਲਬਾਤ ਉਪਰੰਤ ਪ੍ਰਮੋਸ਼ਨਾਂ ਵਿਚ ਆ ਰਹੀ ਲੰਬੀ ਦੇਰੀ ਨੂੰ ਖਤਮ ਕਰਵਾਇਆ, ਇਸ ਸਾਲ 9 ਸਹਾਇਕ ਰਜਿਸਟਰਾਰ, 11 ਨਿਗਰਾਨ, ਇਕ ਸਿਸਟਮ ਲਾਇਬ੍ਰੇਰੀਅਨ ਅਤੇ 4 ਨਿੱਜੀ ਸਹਾਇਕਾਂ ਨੂੰ ਪਦ ਉਨਤੀਆਂ ਕਰਵਾਈਆਂ ਗਈਆਂ ਹਨ | ਇਸ ਮੌਕੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ, ਜਨਰਲ ਸਕੱਤਰ ਰਜਿੰਦਰ ਸਿੰਘ ਸਮੇਤ ਹੋਰ ਮੁਲਾਜ਼ਮ ਆਗੂ ਵੀ ਹਾਜ਼ਰ ਸਨ |