16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਅੰਮਿ੍ਤਸਰ ਸ਼ਹਿਰ ਨੂੰ 100 ਫ਼ੀਸਦੀ ਕੂੜਾ ਮੁਕਤ ਸ਼ਹਿਰ ਬਣਾਇਆ ਜਾਵੇਗਾ : ਮੇਅਰ, ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 20-12-2025
ਅੰਮਿ੍ਤਸਰ, 19 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਗੁਰੂ ਨਗਰੀ ਅੰਮਿ੍ਤਸਰ ਨੂੰ ਕੂੜਾ ਮੁਕਤ ਅਤੇ ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾ ਰਿਹਾ ਹੈ | ਇਸ ਦੇ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ | ਇਹ ਪ੍ਰਗਟਾਵਾ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਤਿਆਰੀਆਂ ਕੀਤੀਆ ਗਈਆਂ ਹਨ | ਇੰਟੀਗੇ੍ਰਟਿਡ ਸਾਲਿਟ ਵੇਸ਼ਟ ਮੈਨੇਜਮੈਂਟ ਪ੍ਰੋਜੈਕਟ ਤਹਿਤ ਬਹੁਤ ਸਾਰੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ | ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿਚੋਂ ਕੂੜਾ ਇਕੱਠਾ ਕਰਨ, ਆਵਾਜਾਈ ਅਤੇ ਵਿਗਿਆਨਿਕ ਨਿਪਟਾਰੇ ਲਈ ਆਈ. ਐੱਸ. ਡਬਲਿਊ. ਐੱਮ. ਪ੍ਰੋਜੈਕਟ ਸ਼ੁਰੂ ਕੀਤਾ ਹੈ | 'ਬਲਕ ਵੇਸਟ ਜਨਰੇਟਰ' (ਬੀ. ਡਬਲਿਊ. ਜੀ.) ਨੂੰ ਇਸ ਪ੍ਰੋਜੈਕਟ ਦੇ ਮਹੱਤਵਪੂਰਨ ਹਿੱਸੇਦਾਰੀ ਵਜੋਂ ਮੰਨਿਆ ਗਿਆ ਹੈ ਅਤੇ ਅੰਮਿ੍ਤਸਰ ਸਮਾਰਟ ਸਿਟੀ ਵਲੋਂ ਉਨ੍ਹਾਂ ਨੂੰ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਬਣਾਈ ਰੱਖਣ 'ਚ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਸਮਾਰਟ ਸਿਟੀ ਦੇ ਅਧਿਕਾਰੀ ਬੀ. ਡਬਲਿਊ. ਜੀ. ਕੰਪਲਾਇੰਸ ਪੋਰਟਲ 'ਤੇ ਰਜਿਸ਼ਟੇਸ਼ਨ 'ਚ ਮਦਦ ਕਰਨਗੇ, ਡਾਟਾ ਰਿਕਾਰਡਿੰਗ ਅਤੇ ਰਿਪਰਟਿੰਗ ਬਾਰੇ ਟੇ੍ਰਨਿੰਗ ਦੇਣਗੇ | ਉਨ੍ਹਾਂ ਦੱਸਿਆ ਕਿ ਅੱਜ ਬੀ. ਡਬਲਿਊ. ਜੀ. ਕੰਪਲਾਇੰਸ ਪੋਰਟਲ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ ਜਿਸ ਵਿਚ ਵਧੇਰੇ ਕੂੜਾ ਪੈਦਾ ਕਰਨ ਵਾਲੇ ਜਿਨ੍ਹਾਂ 'ਚ ਵਪਾਰੀ, ਸਕੂਲਾਂ, ਕਾਲਜ਼ਾਂ, ਰੈਸਟੋਰੈਂਟਾ ਵਾਲੇ ਅਤੇ ਹੋਰ ਵਪਾਰਕ ਇਕਾਈਆਂ ਵਾਲੇ ਆਪਣੀ ਰਾਜਿਸ਼ਟੇਸ਼ਨ ਕਰਵਾ ਸਕਦੇ ਹਨ | ਜਿਨ੍ਹਾਂ ਨੂੰ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਨ ਅਤੇ ਇਸ ਨੂੰ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਅੰਮਿ੍ਤਸਰ ਨੂੰ 100 ਫੀਸਦੀ ਕੂੜਾ ਮੁਕਤ ਸ਼ਹਿਰ ਬਣਾਉਣ ਲਈ ਹਰ ਘਰ 'ਚੋਂ ਕੂੜੇ ਦੀ ਚੁਕਾਈ ਨੂੰ ਯਕੀਨੀ ਬਣਾਇਆ ਜਾਵੇਗਾ | ਜਿਸ ਦੇ ਤਹਿਤ ਹਰ ਘਰ ਦੇ ਅੰਦਰਵਾਰ ਇਕ ਕਿਊ ਆਰ ਕੋਡ ਲਗਾਇਆ ਜਾਵੇਗਾ | ਜਿਸ ਤੋਂ ਪਤਾ ਚੱਲ ਸਕੇਗਾ ਕਿ ਉਸ ਘਰ ਵਿਚੋਂ ਕੂੜੇ ਦੀ ਚੁਕਾਈ ਹੋ ਗਈ ਹੈ | ਉਨ੍ਹਾਂ ਕਿਹਾ ਕਿ ਕੂੜੇ ਦੀ ਚੁਕਾਈ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸ ਕੋਡ 'ਤੇ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ | ਕਮਿਸ਼ਨਰ ਨੇ ਦੱਸਿਆ ਕਿ ਇਹ ਕਿਊ ਆਰ ਕੋਡ ਇਕ ਜਨਵਰੀ ਤੋਂ ਘਰਾਂ ਵਿਚ ਲੱਗਣੇ ਸ਼ੁਰੂ ਹੋ ਜਾਣਗੇ ਜਿਸ ਦਾ ਬਕਾਇਦਾ ਨੰਬਰ ਹੋਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਥਾਨਕ ਲੋਕਾਂ ਦੇ ਬਹੁਤ ਸਹਿਯੋਗ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਣਬੁਝ ਕੇ ਸੜਕਾਂ 'ਤੇ ਕੂੜਾ ਸੁਟ ਰਿਹਾ ਹੈ ਉਸ ਦੇ ਖ਼ਿਲਾਫ਼ ਨਿਗਮ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ 'ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਫੋਕਲ ਪੁਆਇੰਟ ਐਸੋੋਸੀਏਸ਼ਨ ਵਲੋਂ ਸੰਦੀਪ ਖੋਸਲਾ, ਟਿ੍ਪਲ ਆਰ ਕੰਪਨੀ ਵਲੋਂ ਡਾਇਰੈਕਟਰ ਮਨੀਸ਼ ਪਾਠਕ, ਮਨੀਸ਼ ਸ਼ਰਮਾ, ਰਾਜੀਵ ਅਰੋੜਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਤੇ ਠੰਢ 'ਤੇ ਭਾਰੂ ਪਈ ਆਸਥਾ, ਸ੍ਰੀ ਦਰਬਾਰ ਸਾਹਿਬ ਵਿਖੇ ਮੱਸਿਆ ਮੌਕੇ ਵੱਡੀ ਗਿਣਤੀ 'ਚ ਦਰਸ਼ਨ-ਇਸ਼ਨਾਨ ਕਰਨ... ਅਗਲੀ ਖ਼ਬਰ ਅਸਟੇਟ ਵਿਭਾਗ ਤੇ ਟ੍ਰੈਫਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਸੜਕ 'ਤੇ ਗ...
Ad Position 24