ਕੱਥੂਨੰਗਲ, 19 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਟੋਲ ਪਲਾਜਾ ਵਰਿਆਮ ਨੰਗਲ ਤੋਂ ਪਾਰ ਰੰਧਾਵਾ ਫਾਰਮ ਦੇ ਸਾਹਮਣੇ ਸੰਘਣੀ ਧੁੰਦ ਹੋਣ ਕਾਰਨ ਬੇਕਾਬੂ ਹੋਏ ਟਰੱਕ ਨੇ ਚਾਰ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਕਾਰਾਂ ਇਕ ਦੂਸਰੀ ਵਿਚ ਟਕਰਾ ਗਈਆਂ ਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਟੋਲ ਪਲਾਜ਼ਾ ਕੱਥੂ ਨੰਗਲ ਤੋਂ ਪਾਰ ਪਿੰਡ ਵਰਿਆਮ ਨੰਗਲ ਦੇ ਸਾਹਮਣੇ ਰੰਧਾਵਾ ਫਾਰਮ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਨਾ ਦਿਸਣ ਕਰਕੇ ਬੇਕਾਬੂ ਹੋਏ ਟਰੱਕ ਵਲੋਂ ਅੱਗੇ ਜਾ ਰਹੀਆਂ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਸੜਕ 'ਤੇ ਜਾ ਰਹੀਆਂ ਕਾਰਾਂ ਆਪਸ ਵਿਚ ਟਕਰਾ ਗਈਆਂ ਜਿਸ ਕਾਰਨ ਕਾਰਾਂ ਕਾਫੀ ਨੁਕਸਾਨੀਆਂ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਥਾਣਾ ਕੱਥੂ ਨੰਗਲ ਦੀ ਪੁਲਿਸ ਵਲੋਂ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਅਤੇ ਰਾਹਗੀਰਾਂ ਲਈ ਆਵਾਜਾਈ ਮੁੜ ਤੋਂ ਬਹਾਲ ਕਰਾਈ ਗਈ |