06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਕੂਲ ਆਫ਼ ਐਮੀਨੈਂਸ ਸੁਲਤਾਨਵਿੰਡ ਸਕੂਲ ਵਿਖੇ ਮੈਗਾ ਪੀ. ਟੀ. ਐੱਮ. ਕਰਵਾਈ

Ad Position 21
No active advertisement
ਅਜੀਤ ਡੈਸਕ 21-12-2025
ਸੁਲਤਾਨਵਿੰਡ, 20 ਦਸੰਬਰ (ਗੁਰਨਾਮ ਸਿੰਘ ਬੁੱਟਰ)-ਸਰਕਾਰੀ ਹਦਾਇਤਾਂ ਅਨੁਸਾਰ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੈਗਾ ਪੀ. ਟੀ. ਐੱਮ. ਮੌਕੇ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿੱਥੇ ਉਨ੍ਹਾਂ ਨੇ ਸਕੂਲ ਦੀ ਐੱਸ. ਐੱਮ. ਸੀ. ਕਮੇਟੀ ਅਤੇ ਮਾਪਿਆਂ ਦੀ ਵਰਕਸ਼ਾਪ ਨੂੰ ਸੰਬੋਧਿਤ ਕੀਤਾ | ਐੱਸ. ਐੱਮ. ਸੀ. ਮੈਂਬਰ ਸਾਹਿਬਾਨ ਨੇ ਵੀ ਵਧ ਚੜ੍ਹ ਕੇ ਸ਼ਿਰਕਤ ਕੀਤੀ ਅਤੇ ਸਕੂਲ ਦੀ ਤਰੱਕੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਵਲੋਂ ਮਾਪਿਆਂ ਨੂੰ ਇਸ ਵਰਕਸ਼ਾਪ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ, ਮਾਪਿਆਂ ਨੇ ਆਪਣੇ ਬੱਚਿਆਂ ਦੀ ਵਿੱਦਿਅਕ ਪ੍ਰਗਤੀ ਦਾ ਨਿਰੀਖਣ ਵੀ ਕੀਤਾ | ਇਸ ਮੌਕੇ ਬੱਚਿਆਂ ਨੇ ਆਪਣੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ ਵੀ ਲਗਾਈ | ਮਾਪਿਆਂ ਨੇ ਅੰਗਰੇਜ਼ੀ ਹੈਲਪ ਡੈਸਕ ਰਾਹੀਂ ਅਧਿਆਪਕਾਂ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਡਾ. ਇੰਦਰਬੀਰ ਸਿੰਘ ਨਿੱਜਰ ਨੇ ਜਮਾਤਾਂ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ | ਸਕੂਲ ਪਿ੍ੰ: ਗੁਰਿੰਦਰ ਕੌਰ ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਸੇ ਤਰ੍ਹਾਂ ਹੀ ਉਪਰਾਲੇ ਕਰਦੇ ਰਹਿਣ ਦੀ ਜ਼ਰੂਰਤ ਹੈ | ਅਖੀਰ 'ਚ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਮੂਹ ਸਟਾਫ ਸਟਾਫ ਵਲੋਂ ਸਨਮਾਨਿਤ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕਾਲ ਦੌਰਾਨ ਬਣੇ ਅੰਮਿ੍ਤਸਰ ਦੇ 'ਰੀਗੋ ਬਿ੍ਜ' ਦੀ ਉਸਾਰੀ ਦਾ ਕੰਮ ਜਾਰੀ ਅਗਲੀ ਖ਼ਬਰ ਪੀ.ਬੀ.ਐੱਸ. ਸ਼ੋਪਿੰਗ ਸੈਂਟਰ ਵਲੋਂ 1 ਲੱਖ ਰੁਪਏ ਤੱਕ ਖ਼ਰੀਦ ਕਰਨ ਵਾਲੇ ਗਾਹਕਾਂ ਲਈ ਕਈ ਆਕਰਸ਼ਿਤ ਇਨਾਮ
Ad Position 24