ਘੁਮਾਣ, 20 ਦਸੰਬਰ (ਬੰਮਰਾਹ)- ਪੀ.ਬੀ.ਐੱਸ. ਸ਼ੋਪਿੰਗ ਸੈਂਟਰ ਮਹਿਤਾ ਚੌਕ (ਅੰਮਿ੍ਤਸਰ) ਵਾਲਿਆਂ ਵਲੋਂ ਇਲਾਕੇ ਦੇ ਲੋਕਾਂ ਲਈ ਇਕ ਛੱਤ ਹੇਠਾਂ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਪੀ.ਬੀ.ਐੱਸ. ਸ਼ੌਪਿੰਗ ਸੈਂਟਰ 'ਚ ਵੱਖ-ਵੱਖ ਕੰਪਨੀਆਂ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਖ਼ਰੀਦੋ-ਫ਼ਿਰੋਖਤ ਦਾ ਸਾਮਾਨ ਮਿਲਦਾ ਹੈ | ਇਸ ਦੇ ਮਾਲਕ ਬਲਕਾਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਤੇ ਅਜੀਤ ਸਿੰਘ ਨੇ ਕਿਹਾ ਲੋਕਾਂ ਵਲੋਂ ਦਿੱਤੇ ਗਏ ਪਿਆਰ ਸਦਕਾ ਸ਼ੌਪਿੰਗ ਸੈਂਟਰ ਨੂੰ ਸ਼ੁਰੂ ਕੀਤੇ 3 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਰੇਡੀਮੇਡ ਕੱਪੜਿਆਂ ਤੋਂ ਇਲਾਵਾ ਖੁੱਲ੍ਹਾ ਕੱਪੜਾ, ਅਟੈਚੀ, ਫੈਂਸੀ ਸੂਟ, ਚੁੰਨੀਆਂ, ਪੱਗਾਂ, ਕੁੜਤੇ-ਪਜ਼ਾਮੇ, ਕੋਟ ਪੈਂਟ, ਹੈਂਡਲੂਮ, ਬਰਾਈਡਲ ਕੱਪੜਿਆਂ ਦੀ ਵੱਡੀ ਕਿਸਮ ਸ਼ਹਿਰਾਂ ਨਾਲੋਂ ਘੱਟ ਮੁੱਲ 'ਤੇ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇੱਥੇ ਫੁੱਲਵੈਲ ਪੱਗ ਦੇ 380 ਰੰਗ ਤੇ ਹਾਫ਼ਵੈਲ ਪੱਗ 'ਤੇ ਵੀ 380 ਰੰਗ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਕੁੜਤਾ-ਪਜ਼ਾਮਾ ਸਿਲਾਈ ਕਰਵਾਉਣ ਦੇ ਨਾਲ-ਨਾਲ ਔਰਤਾਂ ਦੇ ਹਰ ਤਰੀਕੇ ਦੇ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟ ਸ਼ੋਪਿੰਗ ਸੈਂਟਰ 'ਚ ਹੀ ਸਿਲਾਈ ਕਰਵਾਏ ਜਾਂਦੇ ਹਨ | ਸਰਦੀਆਂ 'ਚ ਗਾਹਕਾਂ ਨੂੰ ਹੋਰ ਵੀ ਅਕ੍ਰਸ਼ਿਤ ਕਰਨ ਲਈ ਜਿੱਥੇ 25 ਹਜ਼ਾਰ ਦੀ ਖ਼ਰੀਦ ਕਰਨ 'ਤੇ ਡਬਲ ਬੈੱਡ ਦਾ ਵਧੀਆ ਕੰਬਲ ਮੁਫ਼ਤ ਦਿੱਤਾ ਜਾ ਰਿਹਾ ਹੈ, ਇਸ ਦੇ ਨਾਲ ਹੀ 50 ਹਜ਼ਾਰ ਦੀ ਖ਼ਰੀਦ ਕਰਨ ਦੇ ਨਾਲ 6100 ਐੱਮ.ਆਰ.ਪੀ. ਵਾਲਾ ਕੰਪਨੀ ਦਾ ਵਧੀਆ ਅਟੈਚੀ ਤੋਹਫੇ ਵਜੋਂ ਦਿੱਤਾ ਜਾਵੇਗਾ | ਇਕ ਲੱਖ ਰੁਪਏ ਦੀ ਖ਼ਰੀਦਦਾਰੀ ਕਰਨ 'ਤੇ ਸਫ਼ਾਰੀ ਕੰਪਨੀ ਦਾ 31 ਹਜ਼ਾਰ ਐੱਮ.ਆਰ.ਪੀ. ਵਾਲਾ ਅਟੈਚੀ ਵੀ ਮੁਫ਼ਤ ਦਿੱਤਾ ਜਾਵੇਗਾ |