06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਗਵਾਨ ਸ੍ਰੀ ਚੱਕਰਪਾਣੀ ਮਹਾਰਾਜ ਦੀ ਜੈਅੰਤੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਜੈ ਕ੍ਰਿਸ਼ਨੀਆ ’ਚ ਸ੍ਰੀ ਚੱਕਰਪਾਣੀ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਮੌਕੇ ਮੰਦਰ ਦੇ ਸੰਚਾਲਕ ਡਾ: ਸਾਗਰ ਮੁਨੀ ਸ਼ਾਸਤਰੀ, ਮਹੰਤ ਗੋਪੀਰਾਜ ਬਾਬਾ ਕਰਣਜੇਕਰ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਜੀਵਨ ਸ਼ੈਲੀ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਭਗਵਾਨ ਹਰ ਯੁੱਗ ’ਚ ਅਵਤਾਰ ਧਾਰਦੇ ਹਨ।

Ad Position 21
No active advertisement
ਅਜੀਤ ਡੈਸਕ 07-11-2026
ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਜੈ ਕ੍ਰਿਸ਼ਨੀਆ ’ਚ ਸ੍ਰੀ ਚੱਕਰਪਾਣੀ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਮੌਕੇ ਮੰਦਰ ਦੇ ਸੰਚਾਲਕ ਡਾ: ਸਾਗਰ ਮੁਨੀ ਸ਼ਾਸਤਰੀ, ਮਹੰਤ ਗੋਪੀਰਾਜ ਬਾਬਾ ਕਰਣਜੇਕਰ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਜੀਵਨ ਸ਼ੈਲੀ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਭਗਵਾਨ ਹਰ ਯੁੱਗ ’ਚ ਅਵਤਾਰ ਧਾਰਦੇ ਹਨ। ਸ੍ਰੀ ਚੱਕਰਪਾਣੀ ਮਹਾਰਾਜ ਨੇ ਸਮਾਜ ਨੂੰ ਸਾਫ਼ ਸੁਥਰਾ ਬਣਾਉਣ ਦਾ ਸੰਦੇਸ਼ ਦਿੱਤਾ, ਇਸ ਲਈ ਸਾਨੂੰ ਵੀ ਸਮਾਜ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਜੇਕਰ ਹਰ ਵਿਅਕਤੀ ਸਵੱਛਤਾ ਨੂੰ ਆਪਣੀ ਜਿੰਮੇਵਾਰੀ ਸਮਝੇ ਤਾਂ ਹੀ ਅਸੀਂ ਇਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਪ੍ਰੋਗਰਾਮ ਦੌਰਾਨ ਮੰਦਰ ਪ੍ਰਧਾਨ ਅੰਜਨਾ ਲੂਥਰਾ ਵਲੋਂ ਸ੍ਰੀ ਚੱਕਰਪਾਣੀ ਮਹਾਰਾਜ ਦੀ ਪ੍ਰਾਚੀਨ ਮੂਰਤੀ ਦਾ ਅਭਿਸ਼ੇਕ ਕੀਤਾ ਗਿਆ ਅਤੇ ਮੰਗਲ ਆਰਤੀ ਉਪਰੰਤ ਸ਼ਰਧਾਲੂਆਂ ਨੂੰ ਭੋਜਨ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਨੀਲਮ ਮਹਾਜਨ, ਦੇਵਦਾਸ, ਅਰੁਣ ਚੌਹਾਨ, ਅਮਿਤ ਸ਼ਿੰਗਾਰੀ, ਲਲਿਤ ਚੋਪੜਾ ਆਦਿ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਨ, ਖੋਜ ਅਤੇ ਨਵੀਨਤਾ ਦੇ ਖੇਤਰ ’ਚ ਮਾਣਮੱਤੀ ਖ਼ਾਲਸਈ ਵਿਦਿਅਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਿਰੰਤਰ ਕਦਮ ਵਧਾ ਰਹੀ ਹ... ਅਗਲੀ ਖ਼ਬਰ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਮੇਘਵਾਲ ਨੂੂੰ ਐਨ.ਡੀ. ਕੇਅਰ ਨਿਰੋਗਮ ਦੇ ਸੰਸਥਾਪਕ ਡਾ: ਨਵਦੀਪ ਸ਼ਰਮਾ ਨੇ ਕੀਤਾ ਸਨਮਾਨਿਤ
Ad Position 24