07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੇਂਟ ਪੀਟਰ ਚਰਚ ਵਿਖੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਟੇਲਰ ਰੋਡ ਸਥਿਤ ਸੇਂਟ ਪੀਟਰ ਚਰਚ ਵਿਖੇ ਐਂਗਲਿੰਕਨ ਚਰਚ ਆਫ਼ ਇੰਡੀਆ ਦੇ ਮੈਟਰੋਪੋਲੀਟਨ ਬਿਸ਼ਪ ਰਾਕਸ ਬਰਨਾਬਾਸ ਸੰਧੂ ਦੀ ਅਗਵਾਈ ਹੇਠ ਕਿ੍ਸਮਿਸ ਦੇ ਤਿਉਹਾਰ ਦੇ ਸੰਬੰਧ 'ਚ ਸ਼ੋਭਾ ਯਾਤਰਾ ਧੂਮਧਾਮ ਨਾਲ ਕੱਢੀ ਗਈ, ਜਿਸ 'ਚ ਵੱਖ-ਵੱਖ ਚਰਚਾਂ ਦੇ ਪਾਦਰੀ ਸਾਹਿਬਾਨ ਅਤੇ ਵੱਡੀ ਗਿਣਤੀ 'ਚ ਈਸਾਈ ਭਾਈਚਾਰੇ ਦੇ ਲੋਕ ਪਹੁੰਚੇ | ਇਸ ਤੋਂ ਪਹਿਲਾਂ ਚਰਚ 'ਚ ਆਯੋਜਿਤ ਸਮਾਰੋਹ ਦੌਰਾਨ ਬਿਸ਼ਪ ਸੰਧੂ ਨੇ ਸੰਗਤ ਨੂੰ ਸ਼ਾਂਤੀ ਦਾ ਰਾਜ ਕੁਮਾਰ ਪ੍ਰਭੂ ਯਿਸ਼ੂ ਮਸੀਹ ਦੇ ਵਚਨਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ 'ਤੇ ਵਿਸ਼ਵਾਸ ਰੱਖਣ ਵਾਲੇ ਸਾਰੇ ਸ਼ਰਾਪਾਂ ਤੋਂ ਮੁਕਤ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਕਿ੍ਸਮਿਸ ਦੇ ਦਿਨ ਸੇਂਟ ਪੀਟਰ ਚਰਚ 'ਚ ਦੇਸ਼ 'ਚ ਦੇਸ਼ ਦੇ ਹੁਕਮਰਾਨਾਂ ਅਤੇ ਦੇਸ਼ ਦੇ ਵਿਕਾਸ ਲਈ ਲਈ ਪ੍ਰਾਰਥਨਾ ਕੀਤੀ ਜਾਵੇਗੀ | ਉਪਰੰਤ ਭਜਨ ਮੰਡਲੀਆਂ ਨੇ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਣ ਕਰਕੇ ਮਾਹੌਲ ਨੂੰ ਭਗਤੀ ਭਰਪੂਰ ਬਣਾ ਦਿੱਤਾ | ਇਸ ਮੌਕੇ ਦੀਪਕ ਕੁਮਾਰ ਸੈਕਟਰੀ ਏ.ਡੀ.ਟੀ.ਏ, ਚੰਚਲ ਮਸੀਹ, ਅਮਰੀਕ ਮਸੀਹ, ਲਾਲ ਮਸੀਹ, ਥਾਮਸ ਮਸੀਹ, ਚਮਨ ਮਸੀਹ, ਵਿਜੇ ਥੋਬਾ, ਸਿਮਰਨ ਜੀਤ (ਸਾਰੇ ਪਾਦਰੀ), ਹੈੱਪੀ ਮਸੀਹ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਬੀ.ਐੱਸ. ਸ਼ੋਪਿੰਗ ਸੈਂਟਰ ਵਲੋਂ 1 ਲੱਖ ਰੁਪਏ ਤੱਕ ਖ਼ਰੀਦ ਕਰਨ ਵਾਲੇ ਗਾਹਕਾਂ ਲਈ ਕਈ ਆਕਰਸ਼ਿਤ ਇਨਾਮ ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਡਿਸਟਿ੍ਕਟ ਪ੍ਰੈਜ਼ੀਡੈਂਟਸ-ਇਲੈੱਕਟ ਮੀਟ ਦਾ ਆਯੋਜਨ
Ad Position 24