06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਿ੍ਟਿਸ਼ ਕਾਲ ਦੌਰਾਨ ਬਣੇ ਅੰਮਿ੍ਤਸਰ ਦੇ 'ਰੀਗੋ ਬਿ੍ਜ' ਦੀ ਉਸਾਰੀ ਦਾ ਕੰਮ ਜਾਰੀ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਬਿ੍ਟਿਸ਼ ਕਾਲ ਦੌਰਾਨ ਬਣੇ ਅੰਮਿ੍ਤਸਰ ਦੇ ਪੁਰਾਣੇ, ਤੰਗ ਅਤੇ ਖੰਡਰ ਢਾਂਚੇ ਨੂੰ ਬਦਲ ਕੇ ਨਵੇਂ 'ਰੀਗੋ ਬਿ੍ਜ' ਦੀ ਉਸਾਰੀ ਦਾ ਕੰਮ ਜਾਰੀ ਹੈ ਅਤੇ ਇਸ ਕੰਮ ਨੂੰ ਅਕਤੂਬਰ 2026 ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਹੜਾ ਪਹਿਲਾਂ ਦਸੰਬਰ 2025 ਯਾਨੀ ਕਿ ਮੌਜੂਦਾ ਮਹੀਨੇ ਸਮਾਪਤ ਕੀਤਾ ਜਾਣਾ ਸੀ | ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ 'ਚ ਰੇਲਵੇ ਦਾ ਕਹਿਣਾ ਹੈ ਕਿ ਰੇਲਵੇ ਪਟੜੀਆਂ 'ਤੇ ਰੀਗੋ ਬਿ੍ਜ ਦੀ ਮੁੜ ਉਸਾਰੀ ਆਸਾਨ ਕੰਮ ਨਹੀਂ ਰਿਹਾ | ਇਸ ਕੰਮ ਨੂੰ ਪੂਰਾ ਕਰਨ ਵਿਚ ਨਿਰਮਾਣ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ | ਮੌਜੂਦਾ ਪੁਲ ਨੂੰ ਢਾਹੁਣ ਤੋਂ ਪਹਿਲਾਂ ਪੀ. ਐੱਸ. ਪੀ. ਸੀ. ਐੱਲ. ਵਿਭਾਗ ਨਾਲ ਸੰਬੰਧਿਤ ਕਈ 11 ਕੇ. ਵੀ. ਪਾਵਰ ਲਾਈਨ ਕੇਬਲਾਂ ਨੂੰ ਸ਼ਿਫਟ ਕਰਨਾ ਪਿਆ | ਇਸ ਤੋਂ ਇਲਾਵਾ, ਮਿਲਟਰੀ ਸਥਾਪਨਾ ਨਾਲ ਸੰਬੰਧਿਤ ਕਈ ਆਪਟੀਕਲ ਫਾਈਬਰ ਕੇਬਲਾਂ ਦੇ ਨਾਲ-ਨਾਲ ਰੇਲਵੇ ਸੇਵਾਵਾਂ ਦੀਆਂ ਵੱਖ-ਵੱਖ ਉਪਯੋਗਿਤਾ ਸ਼ਿਫਟਿੰਗ ਜਿਵੇਂ ਕਿ-ਸੀਵਰ ਲਾਈਨਾਂ, ਪਾਣੀ ਸਪਲਾਈ ਪਾਈਪ ਲਾਈਨਾਂ, ਸਿਗਨਲ ਅਤੇ ਟੈਲੀਕਾਮ ਕੇਬਲਾਂ, ਟੀਆਰਡੀ ਪੋਰਟਲ/ਮਾਸਟ ਸ਼ਿਫਟਿੰਗ, ਸੇਵਾ ਇਮਾਰਤਾਂ ਦੀ ਮੁੜ ਸਥਾਪਨਾ ਆਦਿ ਸਨ | ਰਨਿੰਗ ਲਾਈਨਾਂ 'ਤੇ ਮੌਜੂਦਾ ਡੈੱਕ ਸਲੈਬਾਂ ਨੂੰ ਢਾਹਨ ਨੂੰ ਡਾਇਮੰਡ ਕੋਰ ਕਟਰਾਂ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ ਜਦੋਂ ਕਿ ਰੇਲਵੇ ਪਟੜੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਫਿਰ ਸੜਕੀ ਕਰੇਨਾਂ ਦੀ ਮਦਦ ਨਾਲ ਸਟੀਲ ਗਰਡਰਾਂ ਨੂੰ ਡੀਲਾਂਚ ਕੀਤਾ ਜਾ ਸਕਦਾ ਹੈ | ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਤੱਕ ਲਗਭਗ ਸਾਰੀਆਂ ਉਪਯੋਗਤਾਵਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ | ਸਾਰੇ ਸਰੋਤਾਂ ਨੂੰ ਸੇਵਾ ਵਿਚ ਲਗਾ ਦਿੱਤਾ ਗਿਆ ਹੈ | ਨਵੇਂ ਪੁਲ ਦੇ ਸਬਸਟਰਕਚਰ ਦੀ ਕਾਸਟਿੰਗ ਦੇ ਨਾਲ-ਨਾਲ ਸੁਪਰਸਟਰਕਚਰ ਦੇ ਬੋ ਸਟਿ੍ੰਗ ਗਰਡਰਾਂ ਦੇ ਨਿਰਮਾਣ ਦੇ ਕੰਮ ਦੀਆਂ ਸਮਾਨਾਂਤਰ ਗਤੀਵਿਧੀਆਂ ਕੀਤੀਆਂ ਗਈਆਂ ਹਨ | ਇਸ ਪ੍ਰਕਾਰ ਅਕਤੂਬਰ 2026 ਤੱਕ ਇਹ ਸਾਰਾ ਕੰਮ ਮੁਕੰਮਲ ਹੋਣ ਦਾ ਟੀਚਾ ਮਿਥਿਆ ਗਿਆ ਹੈ |
ਪੁਲ ਨੂੰ ਢਹਿਢੇਰੀ ਕਰਨ 'ਚ ਤੇਜ਼ੀ ਲਿਆਂਦੀ ਗਈ : ਇੰਜੀ. ਪਵਨਦੀਪ ਸ਼ਰਮਾ
ਸਮਾਜ ਸੇਵਕ ਇੰਜੀਨੀਅਰ ਪਵਨਦੀਪ ਸ਼ਰਮਾ ਨੇ ਅੰਮਿ੍ਤਸਰ ਦੀ ਲਾਈਫ ਲਾਈਨ ਵਜੋਂ ਜਾਣੇ ਜਾਂਦੇ 'ਰੀਗੋ ਬਿ੍ਜ' ਦਾ ਅੱਜ ਮੁੜ ਦੌਰਾ ਕਰਕੇ ਦੇਖਿਆ ਕਿ ਹੁਣ ਇਸ ਪੁਰਾਣੇ ਪੁਲ ਨੂੰ ਢਹਿ-ਢੇਰੀ ਕਰਨ 'ਚ ਤੇਜ਼ੀ ਲਿਆਂਦੀ ਗਈ ਹੈ ਜਦੋਂਕਿ ਪਹਿਲਾਂ ਇੱਥੇ ਕੋਈ ਲੇਬਰ ਨਜ਼ਰ ਹੀ ਨਹੀਂ ਆਉਂਦੀ ਸੀ | ਉਨ੍ਹਾਂ ਕਿਹਾ ਕਿ 'ਦੇਰ ਆਏ ਦਰੁਸਤ ਆਏ' ਘੱਟੋ-ਘੱਟ ਰੇਲਵੇ ਵਿਭਾਗ ਦੀ ਨੀਂਦ ਤਾਂ ਖੁੱਲ੍ਹੀ | 10 ਮਹੀਨੇ ਬਾਅਦ ਹੀ ਸਹੀ, ਇਹ ਪੁੱਲ ਬਣ ਕੇ ਤਿਆਰ ਤਾਂ ਹੋ ਜਾਵੇਗਾ | ਜਿਸ ਨਾਲ ਨਾ ਕੇਵਲ ਅੰਮਿ੍ਤਸਰ ਵਾਸੀਆਂ ਨੂੰ ਬਲਕਿ ਟਰੈਫਿਕ ਪੁਲਿਸ ਨੂੰ ਵੱਡੀ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਡਾ. ਸਿਮਰਪ੍ਰੀਤ ਸੰਧੂ ਦਾ ਪੀਅਰੇ ਫੌਸ਼ਾਰਡ ਅਕੈਡਮੀ ਦੀ ਫੈਲੋਸ਼ਿਪ ਨਾਲ ਸਨਮਾਨ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਸੁਲਤਾਨਵਿੰਡ ਸਕੂਲ ਵਿਖੇ ਮੈਗਾ ਪੀ. ਟੀ. ਐੱਮ. ਕਰਵਾਈ
Ad Position 24