06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਡਾ. ਸਿਮਰਪ੍ਰੀਤ ਸੰਧੂ ਦਾ ਪੀਅਰੇ ਫੌਸ਼ਾਰਡ ਅਕੈਡਮੀ ਦੀ ਫੈਲੋਸ਼ਿਪ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡਾ. ਸਿਮਰਪ੍ਰੀਤ ਸੰਧੂ, ਡਾਇਰੈਕਟਰ, ਡੈਂਟਲ ਜੋਏ, ਨੂੰ ਰਸਮੀ ਤੌਰ 'ਤੇ ਪੀਅਰੇ ਫੌਸ਼ਾਰਡ ਅਕੈਡਮੀ ਦੇ 39ਵੇਂ ਸਾਲਾਨਾ ਕਨਵੋਕੇਸ਼ਨ, ਲੈਕਚਰ ਅਤੇ ਐਵਾਰਡ ਸਮਾਰੋਹ ਅਤੇ ਵਿਗਿਆਨਕ ਕਾਨਫਰੰਸ ਦੌਰਾਨ ਫੈਲੋ ਵਜੋਂ ਸ਼ਾਮਿਲ ਕੀਤਾ ਗਿਆ | ਇਹ ਸਮਾਗਮ ਪੀ. ਐੱਫ. ਏ ਇੰਡੀਆ ਸੈਕਸ਼ਨ ਦੁਆਰਾ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ | ਇਹ ਕਨਵੋਕੇਸ਼ਨ ਪੀਅਰੇ ਫੌਸ਼ਾਰਡ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਧਾਨ ਡਾ. ਗਾਬੀ ਕਾਸਪੋ ਦੀ ਮੌਜੂਦਗੀ ਵਿਚ ਹੋਇਆ | ਪੀ. ਐੱਫ. ਏ ਇੰਡੀਆ ਸੈਕਸ਼ਨ ਦੇ ਪ੍ਰਧਾਨ ਡਾ. ਰਾਜੀਵ ਕੁਮਾਰ ਚੁੱਘ ਅਤੇ ਸਕੱਤਰ ਡਾ. ਮਾਇਆ ਰਮੇਸ਼ ਵੀ ਮੌਜੂਦ ਸਨ | ਇਸ ਸਮਾਗਮ ਵਿਚ ਦੇਸ਼ ਭਰ ਦੇ ਕਈ ਉੱਘੇ ਦੰਦਾਂ ਦੇ ਡਾਕਟਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਡਾ. ਸਬਿਤਾ ਰਾਮ ਵੀ ਸ਼ਾਮਿਲ ਸਨ | 25 ਸਾਲਾਂ ਤੋਂ ਵੱਧ ਦੇ ਪੇਸ਼ੇਵਰ ਤਜ਼ਰਬੇ ਦੇ ਨਾਲ ਡਾ. ਸੰਧੂ - ਓ.ਟੀ.ਟੀ. ਫਾਊਾਡੇਸ਼ਨ ਦੇ ਚੇਅਰਪਰਸਨ ਅਤੇ ਏਸ਼ੀਅਨ ਸੋਸਾਇਟੀ ਆਫ਼ ਓਰਲ ਐਂਡ ਮੈਕਸੀਲੋਫੇਸ਼ੀਅਲ ਪੈਥੋਲੋਜਿਸਟਸ ਦੇ ਸਾਬਕਾ ਸਕੱਤਰ ਜਨਰਲ ਨੇ ਪੇਂਡੂ ਅਤੇ ਪਛੜੇ ਭਾਈਚਾਰਿਆਂ 'ਚ ਸਿਹਤ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੋਕਥਾਮ ਵਾਲੇ ਦੰਦਾਂ ਦੇ ਇਲਾਜ, ਸਿੱਖਿਆ ਅਤੇ ਭਾਈਚਾਰਾ-ਕੇਂਦਿ੍ਤ ਸਿਹਤ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ |
Ad Position 22
No active advertisement
ਪਿਛਲੀ ਖ਼ਬਰ ਮਾਝੇ 'ਚ ਕਾਂਗਰਸ ਦੀ ਮਾਝਾ ਸੀ. ਐੱਮ. ਬਿ੍ਗੇਡ ਬੁਰੀ ਤਰ੍ਹਾਂ ਫੇਲ੍ਹ-ਸਤਨਾਮ ਸਿੰਘ ਮਠਾੜੂ ਅਗਲੀ ਖ਼ਬਰ ਬਿ੍ਟਿਸ਼ ਕਾਲ ਦੌਰਾਨ ਬਣੇ ਅੰਮਿ੍ਤਸਰ ਦੇ 'ਰੀਗੋ ਬਿ੍ਜ' ਦੀ ਉਸਾਰੀ ਦਾ ਕੰਮ ਜਾਰੀ
Ad Position 24