ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੈਂਸ ਰੋਡ ਅੰਮਿ੍ਤਸਰ ਦੇ ਵਿਦਿਆਰਥੀ ਜੈਤਿਕ ਅਰੋੜਾ ਨੇ ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰੀ ਪੱਧਰੀ ਅਬੈਕਸ ਚੈਂਪੀਅਨਸ਼ਿਪ 'ਚ ਚਾਰ ਟਰਾਫੀਆਂ ਜਿੱਤ ਕੇ ਇਕ ਗੌੌਰਵਮਈ ਮੀਲ ਪੱਥਰ ਸਥਾਪਿਤ ਕੀਤਾ | ਉਸ ਨੇ ਵੱਖ-ਵੱਖ ਸ਼੍ਰੇਣੀਆਂ 'ਚ ਚਾਰ ਟਰਾਫੀਆਂ ਹਾਸਲ ਕੀਤੀਆਂ | ਉਸਨੇ ਸ਼ੁੱਧਤਾ 'ਚ ਪਹਿਲਾ ਰਨਰਅਪ, ਗਤੀ 'ਚ ਦੂਜਾ ਸਥਾਨ, ਬਾਈ ਸੀਇੰਗ 'ਚ ਸੁਪਰ ਚੈਂਪ ਛੇਵਾਂ ਇਨਾਮ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਇਸ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਉਸਦੀ ਸ਼ਾਨਦਾਰ ਸਫ਼ਲਤਾ 'ਤੇ ਗਹਿਰਾ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਜਿੱਤ ਸਕੂਲ ਦੇ ਤਰਕਸ਼ੀਲ ਸੋਚ ਨੂੰ ਨਿਖਾਰਨ ਵਾਲੇ ਮਜ਼ਬੂਤ ਫੋਕਸ ਨੂੰ ਦਰਸਾਉਂਦੀ ਹੈ | ਉਸ ਦੀ ਮਿਹਨਤ, ਧੀਰਜ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬੱਧੀਆਂ ਪੂਰੇ ਸਕੂਲ ਸਮੁਦਾਇ ਨੂੰ ਪ੍ਰੇਰਿਤ ਕਰਦੀਆਂ ਹਨ |