06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੀ. ਆਈ. ਟੀ. ਸੰਜੀਵ ਕੁਮਾਰ ਵਲੋਂ ਯਾਤਰੀ ਨੂੰ ਦਸਤਾਵੇਜ਼ਾਂ ਤੇ ਨਕਦੀ ਵਾਲਾ ਹੈਂਡ ਬੈਗ ਸੌਂਪਿਆ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਰੇਲ ਗੱਡੀ ਨੰਬਰ (12054) ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ 'ਚ ਡਿਊਟੀ ਦੌਰਾਨ ਸੀ. ਆਈ. ਟੀ./ਅੰਮਿ੍ਤਸਰ ਸੰਜੀਵ ਕੁਮਾਰ ਨੂੰ ਇਕ ਯਾਤਰੀ ਦਾ ਹੈਂਡ ਬੈਗ ਮਿਲਿਆ | ਉਨ੍ਹਾਂ ਨੇ ਅਸਲੀ ਮਾਲਕ ਦੀ ਪਹਿਚਾਣ ਤੇ ਤਸਕੀਦ ਕਰਨ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਉਹ ਬੈਗ ਸੌਂਪ ਦਿੱਤਾ | ਉਸ ਯਾਤਰੀ ਨੇ ਸੀ. ਆਈ. ਟੀ. ਸੰਜੀਵ ਕੁਮਾਰ ਦੀ ਇਮਾਨਦਾਰੀ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਰੇਲਵੇ ਵਿਭਾਗ ਦਾ ਤਹਿ-ਦਿਲੋਂ ਧੰਨਵਾਦ ਕੀਤਾ | ਸੀ. ਆਈ. ਟੀ. ਸੰਜੀਵ ਕੁਮਾਰ ਨੇ ਦੱਸਿਆ ਕਿ ਡਿਊਟੀ ਦੌਰਾਨ ਅੰਮਿ੍ਤਸਰ-ਅੰਬਾਲਾ ਛਾਉਣੀ ਵਿਚਕਾਰ ਕੋਚ ਸੀ-2 ਦੀ ਸੀਟ ਨੰਬਰ 10, 11 ਅਤੇ 12 ਦੇ ਨੇੜਿਓਾ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਨਕਦੀ ਵਾਲਾ ਹੈਂਡ ਬੈਗ ਮਿਲਿਆ, ਜਿਸਨੂੰ ਸੰਬੰਧਿਤ ਯਾਤਰੀ ਜ਼ਲਦਬਾਜ਼ੀ 'ਚ ਛੱਡ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਚਿੱਤਰਕਾਰ ਕੁਲਵੰਤ ਸਿੰਘ ਗਿੱਲ ਦੇ ਚਰਚਿਤ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਛੀਨਾ ਨੇ ਕੀਤਾ ਰਸਮੀ ਉਦਘਾਟਨ ਅਗਲੀ ਖ਼ਬਰ ਜੈਤਿਕ ਅਰੋੜਾ ਨੇ ਰਾਸ਼ਟਰ ਪੱਧਰੀ ਅਬੈਕਸ ਚੈਂਪੀਅਨਸ਼ਿਪ 'ਚ ਜਿੱਤੀਆਂ ਟਰਾਫੀਆਂ
Ad Position 24