ਰਾਮ ਤੀਰਥ, 21 ਦਸੰਬਰ (ਧਰਵਿੰਦਰ ਸਿੰਘ ਔਲਖ)-ਬੀਤੀ ਸ਼ਾਮ ਪਿੰਡ ਕੋਹਾਲੀ ਵਿਖੇ ਬਿਜਲੀ ਵਾਲੇ ਟਰਾਂਸਫਾਰਮ ਹੇਠਾਂ ਆਉਣ ਨਾਲ ਇਕ ਵਿਅਕਤੀ ਹਰਜੀਤ ਸਿੰਘ (42) ਪੁੱਤਰ ਸੁਰਿੰਦਰ ਸਿੰਘ ਫੌਜੀ, ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਜਾਗੋ ਸ਼ਹੀਦ, ਪਿੰਡ ਕੋਹਾਲੀ ਦੀ ਦੁਖਦਾਈ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਖੇਤਾਂ ਵਿਚ ਲੱਗੇ ਟਰਾਂਸਫਾਰਮ ਨੂੰ ਠੀਕ ਕਰਨ ਵਾਸਤੇ ਆਪਣੇ ਇਕ ਹੋਰ ਸਾਥੀ ਨਾਲ ਗਿਆ ਸੀ, ਉਸਦਾ ਸਾਥੀ ਜਦੋਂ ਟਰਾਂਸਫਾਰਮ ਦੇ ਉਪਰ ਚੜ੍ਹਨ ਲੱਗਾ ਤਾਂ ਟਰਾਂਸਫਾਰਮਰ ਹੇਠਾਂ ਖੜ੍ਹੇ ਹਰਜੀਤ ਸਿੰਘ ਉੱਪਰ ਡਿੱਗ ਪਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਭੈਣ ਅਤੇ ਬੇਟੀ ਵਿਦੇਸ਼ ਵਿਚ ਹੈ, ਜਦੋਂਕਿ ਉਸਦਾ ਬੇਟਾ ਇੱਥੇ ਪੜ੍ਹਾਈ ਕਰ ਰਿਹਾ ਹੈ | ਮਿ੍ਤਕ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ, ਪਤਨੀ, ਧੀ ਅਤੇ ਪੁੱਤਰ ਛੱਡ ਗਿਆ ਹੈ |