15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਵਾਂ ਬਾਈਪਾਸ ਬਣਾਉਣ ਦੀ ਈ. ਟੀ. ਓ. ਤੇ ਹਲਕਾ ਵਿਧਾਇਕ ਨਿੱਝਰ ਨੇ ਸਾਂਝੇ ਤੌਰ 'ਤੇ ਕੀਤੀ ਸ਼ੁਰੂਆਤ <br/>

Ad Position 21
No active advertisement
ਨਵੇਂ ਬਾਈਪਾਸ ਬਣਾਉਣ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ, ਹਲਕਾ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ ਅਤੇ ਮੇਹਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਹੋਰ | ਤਸਵੀਰ : ਗੁਰਨਾਮ ਸਿੰਘ ਬੁੱਟਰ<br/> 22-12-2025

ਸੁਲਤਾਨਵਿੰਡ, 21 ਦਸੰਬਰ (ਗੁਰਨਾਮ ਸਿੰਘ ਬੁੱਟਰ)- ਜਲੰਧਰ ਵਾਲੇ ਪਾਸੇ ਤੋਂ ਬਾਬਾ ਬੁੱਢਾ ਸਾਹਿਬ ਅਤੇ ਤਰਨਤਾਰਨ ਦੇ ਸਰਹੱਦੀ ਇਲਾਕੇ 'ਚ ਜਾਣ ਲਈ ਨਵਾਂ ਰਸਤਾ ਬਣਾਉਣ ਦੀ ਸ਼ੁਰੂਆਤ ਅੱਜ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤੀ | ਇਸ ਮੌਕੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਡੇ ਇਲਾਕੇ 'ਚੋਂ ਬਾਬਾ ਬੁੱਢਾ ਸਾਹਿਬ ਜਾਣ ਵਾਲੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ, ਤਰਨਤਾਰਨ ਦੇ ਸਰਹੱਦੀ ਇਲਾਕੇ ਤੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਅੰਮਿ੍ਤਸਰ ਤਰਨਤਾਰਨ ਮੌਜੂਦਾ ਸੜਕ ਤੋਂ ਇਸ ਨਵੀਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜੋ ਕਿ ਬੋਹੜੂ ਅੱਡੇ ਨਾਲ ਜੁੜ ਜਾਵੇਗੀ | ਉਨ੍ਹਾਂ ਦੱਸਿਆ ਕਿ ਪੁਰਾਣੀ ਅੰਮਿ੍ਤਸਰ ਤਰਨਤਾਰਨ ਸੜਕ ਉੱਪਰ ਬਣੇ ਰੋਟਰੀ ਵਾਲੇ ਪੁਲ ਦਾ ਨਿਰਮਾਣ ਪਹਿਲਾਂ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਇਸ ਅਧੀਨ ਇਸ ਦੇ ਤਿੰਨ ਪਾਸਿਆਂ ਦੇ ਪੁਲ ਮੁਕੰਮਲ ਹੋ ਚੁੱਕੇ ਸਨ ਪਰ ਚੌਥਾ ਪਾਸਾ ਜੋ ਕਿ ਝਬਾਲ ਵਾਲੀ ਸੜਕ ਨਾਲ ਜੁੜਨਾ ਸੀ, ਉਹ ਲੰਬਿਤ ਪਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਸ਼ਰਧਾਲੂਆਂ ਦੀ ਲੋੜ ਅਤੇ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਰੋਟਰੀ ਦੀ ਚੌਥੇ ਪਾਸੇ ਨੂੰ ਪੂਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਇਸ ਚੌਥੇ ਪਾਸੇ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਅਧੀਨ 550 ਮੀਟਰ ਲੰਬੇ ਰੇਲਵੇ ਓਵਰ ਬਿ੍ਜ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਉਸ ਤੋਂ ਅੱਗੇ ਲਗਭਗ 5.49 ਕਿਲੋਮੀਟਰ ਸੜਕ ਬਣਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਸੜਕ ਇਥੋਂ ਸਿੱਧੀ ਝਬਾਲ ਰੋਡ ਉੱਤੇ ਪੈਂਦੇ ਬੋਹੜੂ ਅੱਡੇ ਨਾਲ ਜੁੜ ਜਾਵੇਗੀ, ਜਿਸ ਨਾਲ ਅੰਮਿ੍ਤਸਰ ਸ਼ਹਿਰ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਸਰਹੱਦੀ ਇਲਾਕੇ ਜਿਵੇਂ ਕਿ ਵਲਟੋਹਾ, ਝਬਾਲ, ਭਿੱਖੀਵਿੰਡ, ਖੇਮਕਰਨ ਆਦਿ ਜਾਣ ਵਾਲੇ ਯਾਤਰੀਆਂ ਦਾ ਰਸਤਾ ਸੁਖਾਲਾ ਹੋ ਜਾਵੇਗਾ | ਇਸ ਨਾਲ ਸਮਾਂ ਤੇ ਤੇਲ ਦੀ ਬਚਤ ਵੀ ਹੋਵੇਗੀ | ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਿਰਮਾਣ ਉੱਤੇ ਲਗਭਗ 55 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਦੋ ਸਾਲ ਦੇ ਸਮੇਂ ਵਿਚ ਪੂਰਾ ਹੋ ਜਾਵੇਗਾ | ਇਸ ਮੌਕੇ ਨਾਲ ਗੱਲਬਾਤ ਕਰਦੇ ਹਲਕਾ ਅੰਮਿ੍ਤਸਰ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਮਿ੍ਤਸਰ ਤਰਨਤਾਰਨ ਮੌਜੂਦਾ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ | ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਨੂੰ ਜਾਣ ਵਾਲੀ ਸੜਕ ਵੀ ਨਿਰਮਾਣ ਅਧੀਨ ਹੈ ਅਤੇ ਛੇਤੀ ਹੀ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ |
ਇਸ ਮੌਕੇ ਪੀ. ਏ. ਨਵਨੀਤ ਕੁਮਾਰ, ਮਨਪ੍ਰੀਤ ਸਿੰਘ, ਕੰਵਲਬੀਰ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਮਨਜੀਤ ਸਿੰਘ ਫੌਜੀ, ਰਵੀਸ਼ੇਰ ਸਿੰਘ ਖਾਲਸਾ, ਜੋਗਿੰਦਰਪਾਲ ਸਿੰਘ ਘੋਗਾ, ਹਿੰਮਤ ਸਿੰਘ, ਜਸਵੰਤ ਸਿੰਘ ਪੱਖੋਕੇ, ਪਿ੍ਸੀਪਲ ਮੋਹਨ ਸਿੰਘ, ਰਜਿੰਦਰ ਸਿੰਘ ਜੇਈ, ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਸ਼ਾਹ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਬੋਬੀ, ਸਰਬਜੀਤ ਸਿੰਘ, ਗੁਰਜੰਟ ਸਿੰਘ ਚੀਟੂ, ਜਗਜੀਤ ਸਿੰਘ ਜੱਗਾ, ਰਣਜੀਤ ਸਿੰਘ, ਕੁਲਦੀਪ ਸਿੰਘ ਢਿੱਲੋ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਦਾ ਸ਼ਾਹੀ ਮਹਿਲ ਬਣਿਆ ਅਵਾਰਾ ਜਾਨਵਰਾਂ ਦੀ ਆਰਾਮਗਾਹ <br/> ਅਗਲੀ ਖ਼ਬਰ ਬਿਜਲੀ ਵਾਲੇ ਟਰਾਂਸਫਾਰਮਰ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ <br/>
Ad Position 24