ਛੇਹਰਟਾ, 21 ਦਸੰਬਰ (ਪੱਤਰ ਪ੍ਰੇਰਕ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਸਿੱਖਣ ਸਿਖਾਉਣ ਦੀਆਂ ਆਧੁਨਿਕ ਨਵੀਨਤਮ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ-2025 ਦਾ ਆਯੋਜਨ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣੀਆਂ ਸਿੱਖਣ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ | ਟੀਚਰ ਫੈਸਟ ਦੌਰਾਨ ਮੁੱਖ ਮਹਿਮਾਨ ਵਜੋਂ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮਿ੍ਤਸਰ ਨੇ ਸ਼ਮੂਲੀਅਤ ਕੀਤੀ, ਜਦਕਿ ਵਿਸੇਸ਼ ਮਹਿਮਾਨ ਵਜੋਂ ਰਜੇਸ਼ ਖੰਨਾ ਡਿਪਟੀ ਡੀ.ਈ.ਓ. ਅੰਮਿ੍ਤਸਰ ਸ਼ਾਮਿਲ ਹੋਏ | ਇਸ ਸਮੇਂ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਰਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਜਿੱਥੇ ਅਧਿਆਪਕਾਂ ਨੂੰ ਸਿੱਖਣ ਸਿਖਾਉਣ ਦੀਆਂ ਨਵੀਨਤਮ ਤਕਨੀਕਾਂ ਤੋਂ ਜਾਣੰੂ ਕਰਵਾਉਣ ਲਈ ਸਹਾਈ ਹੋ ਰਹੇ ਹਨ, ਉਥੇ ਹੀ ਅਧਿਆਪਕਾਂ ਵਲੋਂ ਪੇਸ਼ ਕੀਤੇ ਵਿਸ਼ਾ ਮਾਡਲ ਵਿਦਿਆਰਥੀਆਂ ਸਿੱਖਿਆ ਮਿਆਰ ਵਿਚ ਵੱਡਾ ਵਾਧਾ ਕਰਨ ਵਿਚ ਸਹਾਈ ਹੋਣਗੇ | ਇਸ ਮੌਕੇ ਹੋਏ ਰੀਕਰੇਸ਼ਨਲ ਐਕਟੀਵਿਟੀ ਮੁਕਾਬਲੇ ਵਿਚ ਨਵਿਤਾ ਸ਼ਰਮਾ ਖਾਪੜਖੇੜੀ ਨੇ ਪਹਿਲਾ, ਨਜੀਸ਼ ਰੰਧਾਵਾ ਐਸ.ਓ.ਈ. ਟਾਊਨਹਾਲ, ਮਾਈਕਰੋ ਟੀਚਿੰਗ ਮੁਕਾਬਲੇ ਵਿਚ ਸੰਜੀਵ ਕੁਮਾਰ ਜੱਬੋਵਾਲ ਨੇ ਪਹਿਲਾ, ਸੁਖਰਾਜ ਕੌਰ ਖਾਪੜਖੇੜੀ ਨੇ ਦੂਸਰਾ, ਪ੍ਰਫੈਕਟ ਕਿੱਟ ਮੁਾਬਲੇ ਵਿੱਚ ਸੰਦੀਪ ਕੌਰ ਮਾਹਲ ਨੇ ਪਹਿਲਾ, ਮੁਹੰਮਦ ਸ਼ਾਹਿਦ ਸ਼ਹੂਰਾ ਨੇ ਦੂਸਰਾ, ਵਨ ਐਕਟ ਪਲੇਅ ਵਿਚ ਰਵਜੋਤ ਕੌਰ ਮੀਰਾਂਕੋਟ ਨੇ ਪਹਿਲਾ, ਹਰਪ੍ਰੀਤ ਕੌਰ ਢਪਈ ਨੇ ਦੂਸਰਾ, ਰੀਅਲ ਲਾਈਫ ਐਪਲੀਕੇਸ਼ਨ ਆਫ ਸਬਜੈਕਟ ਨੌਲਜ਼ ਵਿੱਚ ਚੇਤਨਾ ਸ਼ਰਮਾ ਅਤੇ ਸੁਸ਼ਮਾ ਤਲਵੰਡੀ ਨਾਹਰ ਨੇ ਪਹਿਲਾ ਅਤੇ ਨਵਨੀਤ ਕੌਰ ਨਵਾਂ ਪਿੰਡ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਸਮੇਂ ਹੋਏ ਸਨਮਾਨ ਸਮਾਰੋਹ ਦੌਰਾਨ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ),, ਸ਼੍ਰੀ ਰਜੇਸ਼ ਖੰਨਾ ਡਿਪਟੀ ਡੀ.ਈ.ਓ., ਡੀ.ਆਰ.ਸੀ. ਰਾਜਨ, ਨਰਿੰਦਰ ਸਿੰਘ ਡੀ.ਐਮ., ਪਿ੍ੰਸੀਪਲ ਨਵਦੀਪ ਗਿੱਲ ਨਵਾਂ ਕੋਟ, ਪਿ੍ੰਸੀਪਲ ਮੈਡਮ ਮੋਨਿਕਾ ਕੋਟ ਬਾਬਾ ਦੀਪ ਸਿੰਘ, ਪਿ੍ੰਸੀਪਲ ਸੁਨੀਲ ਗੁਪਤਾ ਡੈਮਗੰਜ, ਪਿ੍ੰਸੀਪਲ ਸਵਜੀਤ ਕੌਰ ਮੈਰੀਟੋਰੀਅਸ, ਪਿ੍ੰਸੀਪਲ ਨਵਦੀਪ ਕੌਰ ਪੱਡਾ, ਵਿਨੋਦ ਕਾਲੀਆ, ਮਨਜਿੰਦਰ ਸਿੰਘ ਔਲਖ (ਬੀ.ਐਨ.ਓ) ਵਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸੁਖਜੀਤ ਸਿੰਘ ਡੀ.ਪੀ.ਈ. ਮੈਰੀਟੋਰੀਅਸ, ਸੁਖਜਿੰਦਰ ਸਿੰਘ ਸੁੱਖ ਥੋਬਾ ਨੋਡਲ ਅਫਸਰ ਯੁਧ ਨਸ਼ਿਆਂ ਵਿਰੁੱਧ, ਤਜਿੰਦਰ ਸਿੰਘ ਵੇਰਕਾ ਨੋਡਲ ਅਫਸਰ ਵੀਰ ਬਾਲ ਦਿਵਸ, ਲੈਕਚਰਾਰ ਮਿਸ ਅਦਰਸ਼ ਸ਼ਰਮਾ, ਡਾ. ਪੂਰਨਿਮਾ ਬੀ.ਆਰ.ਸੀ., ਏ.ਐਸ. ਕੋਹਲੀ, ਦੀਪਕ ਠੁਕਰਾਲ, ਰਾਜੀਵ ਕੱਕੜ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ |