ਚੱਬਾ, 21 ਦਸੰਬਰ (ਜੱਸਾ ਅਨਜਾਣ)-ਇੰਡੋਫਿਲ ਇੰਡਟਸਰੀ ਪ੍ਰਾਈਵੇਟ ਲਿਮੀਟਡ ਵਲੋਂ ਪਿੰਡ ਬਹੋੜੂ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਵਿਖੇ ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਅੰਮਿ੍ਤਸਰ ਦੀਆਂ ਪੰਜ ਪੜ੍ਹਾਈ 'ਚ ਹੋਣਹਾਰ ਲੜਕੀਆਂ ਦਾ ਟੈਬਲੇਟਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੌਹ ਦੌਰਾਨ ਇੰਡਸਟਰੀ ਦੇ ਏਰੀਆ ਇੰਚਾਰਜ਼ ਸਚਿਨ ਚਾਹਿਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਨ੍ਹਾਂ ਲੜਕੀਆਂ 2025 'ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਚੰਗੇ ਨੰਬਰ ਹਾਸਲ ਕੀਤੇ ਸਨ, ਉਨ੍ਹਾਂ ਦਾ ਉਤਸ਼ਾਹ ਅਤੇ ਹੌਸਲਾ ਵਧਾਉਣ ਲਈ ਇੰਡੋਫਿਲ ਇੰਡਸਟਰੀ ਵਲੋਂ ਟੇਬਲੇਟਾਂ ਅਤੇ ਸਰਟੀਫਿਕੇਟਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਟੈਬਲੇਟ ਅਤੇ ਸਰਟੀਫਿਕੇਟ ਹਾਸਿਲ ਕਰਨ ਵਾਲੀਆਂ ਲੜਕੀਆਂ ਗੁਰਲੀਨ ਕੌਰ, ਹਰਲੀਨ ਕੌਰ, ਹਰਪ੍ਰੀਤ ਕੌਰ, ਜਸਲੀਨ ਕੌਰ ਅਤੇ ਸ਼ਰੇਆ ਹਨ | ਉਨ੍ਹਾਂ ਕਿਹਾ ਕਿ ਇੰਡੋਫਿਲ ਇੰਡਸਟਰੀ ਪੜ੍ਹਾਈ ਵਿਚ ਚੰਗੀਆਂ ਮੱਲ੍ਹਾਂ ਮਾਰਨ ਵਾਲੀਆਂ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਦਿੰਦੀ ਰਹੇਗੀ | ਇਸ ਮੌਕੇ ਜ਼ੋਨ ਪੰਜਾਬ ਤੇ ਹਰਿਆਣਾ ਦੇ ਮਾਰਕਟਿੰਗ ਮੈਨੇਜ਼ਰ ਜੋਗੇਸ਼, ਐਗਰੀਕਲ ਅਫ਼ਸਰ ਕਸ਼ਮੀਰ ਸਿੰਘ, ਏਰੀਆ ਇੰਚਾਰਜ਼ ਸਾਜਨਪ੍ਰੀਤ ਸਿੰਘ ਬਹੋੜੂ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ |