ਅੰਮਿ੍ਤਸਰ, 21 ਦਸੰਬਰ (ਗਗਨਦੀਪ ਸ਼ਰਮਾ)-ਸਪਿ੍ੰਗ ਬਲਾਸਮਜ਼ ਸਕੂਲ ਵਲੋਂ 'ਕਾਰਨੀਵਲ 2025 ਫ੍ਰਾਸਟੀ ਫੀਐਸਟਾ' ਦਾ ਆਯੋਜਨ ਕੀਤਾ ਗਿਆ, ਜਿਸ ਵਿਚ 'ਕਾਰਨੀਵਲ ਪਰੈਡ' ਖਿੱਚ ਦਾ ਕੇਂਦਰ ਬਣੀ ਜਦੋਂਕਿ ਪੈਂਗੁਇਨ, ਫ੍ਰਾਸਟੀ ਸਨੋਮੈਨ, ਚਮਕਦਾਰ ਸਨੋਫਲੇਕਸ, ਖੁਸ਼ਮਿਜ਼ਾਜ ਐਲਫ ਆਦਿ ਥੀਮਾਂ ਨੇ ਸਭ ਦਾ ਦਿਲ ਜਿੱਤ ਲਿਆ, ਰੰਗ-ਬਿਰੰਗੇ ਸਟਾਲਾਂ, ਵੱਖ-ਵੱਖ ਖੇਡਾਂ, ਕ੍ਰਾਫਟ ਐਕਟਿਵਿਟੀ ਜ਼ੋਨ, ਆਰਟ-ਕ੍ਰਾਫਟ ਕੌਰਨਰ ਅਤੇ ਗੇਮ ਸਟਾਲਾਂ ਨੇ ਸਭ ਨੂੰ ਤਿਉਹਾਰੀ ਮਾਹੌਲ ਵਿਚ ਰੰਗ ਦਿੱਤਾ, ਚਮਚਮਾਉਂਦੀਆਂ ਰੌਸ਼ਨੀਆਂ, ਨਾਜ਼ੁਕ ਸਜਾਵਟ ਅਤੇ ਸੁਆਦੀ ਭੋਜਨ ਦੀ ਸੁਗੰਧ ਨੇ ਮਾਹੌਲ ਨੂੰ ਹੋਰ ਵੀ ਜਾਦੂਈ ਬਣਾ ਦਿੱਤਾ, 'ਡੂ ਇੱਟ ਯੋਰਸੈਲਫ' ਸਟਾਲ ਨੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਵੱਖ-ਵੱਖ ਸਜਾਵਟੀ ਚੀਜ਼ਾਂ ਬਣਾਉਣ ਦਾ ਮੌਕਾ ਦਿੱਤਾ, 'ਮੇਕਓਵਰ ਸਟੂਡੀਓ' ਬੱਚਿਆਂ ਦੀ ਸਭ ਤੋਂ ਮਨਪਸੰਦ ਜਗ੍ਹਾ ਬਣੀ, ਜਿੱਥੇ ਉਹ ਹੈਅਰਡੂ, ਫੇਸ ਪੇਂਟ ਅਤੇ ਹੈਂਡ ਪੇਂਟ ਦੇ ਨਾਲ ਬਹੁਤ ਖੁਸ਼ ਨਜ਼ਰ ਆਏ | ਸਕੂਲ ਦੀ ਪਿ੍ੰਸੀਪਲ ਅਨੁਪਮਾ ਮੇਹਰਾ ਨੇ ਅਧਿਆਪਕਾਂ ਅਤੇ ਬੱਚਿਆਂ ਦੇ ਉਤਕਿ੍ਸ਼ਟ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 'ਫ੍ਰਾਸਟੀ ਫੀਐਸਟਾ' ਸਾਡੇ ਛੋਟੇ ਛੋਟੇ ਸਿੱਖਿਆਰਥੀਆਂ ਦੀ ਰਚਨਾਤਮਕਤਾ, ਖੁਸ਼ਹਾਲੀ ਅਤੇ ਸਾਂਝੀ ਆਤਮਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਹ ਕਾਰਨੀਵਲ ਸਿਰਫ਼ ਤਿਉਹਾਰ ਨਹੀਂ ਸਗੋਂ ਸਾਡੇ ਸਕੂਲ ਦੀ ਪਹਿਚਾਣ ਦਾ ਸੁੰਦਰ ਦਰਪਣ ਹੈ | ਉੁਪਰੰਤ ਸਪਿ੍ੰਗ ਬਲਾਸਮਜ਼ ਸਕੂਲ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਪੂਰੀ ਟੀਮ ਦੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਤੇ ਮਾਤਾ-ਪਿਤਾ ਦਾ ਦਿਲੋਂ ਧੰਨਵਾਦ ਕੀਤਾ |