ਚੱਬਾ, 23 ਦਸੰਬਰ (ਜੱਸਾ ਅਣਜਾਣ)-ਅੰਮਿ੍ਤਸਰ -ਤਰਨਤਾਰਨ ਰੋਡ ਅੱਡਾ ਚੱਬਾ ਦੇ ਨਾਲ ਲੱਗਦੇ ਪਿੰਡ ਬਾਲਾ ਚੱਕ ਵਿਖੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਵਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ ਅਬਾਦੀ ਥੇਹ ਵਾਲੀ ਜਗ੍ਹਾ ਵੇਚਣ ਦਾ ਪਿੰਡ ਵਾਸੀਆਂ ਅਤੇ ਸੰਗਤਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਤੇ ਦੋਸ਼ ਲਗਾਉਦਿਆਂ ਸੁਰਜੀਤ ਸਿੰਘ, ਹੀਰਾ ਸਿੰਘ ਨਿਹੰਗ, ਸ਼ਮਸੇਰ ਸਿੰਘ, ਕੰਵਲਜੀਤ ਸਿੰਘ, ਖ਼ਜ਼ਾਨ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਗੋਪੀ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਹੀਰਾ ਸਿੰਘ, ਸਾਬ ਸਿੰਘ, ਮਿੱਠੂ ਸਿੰਘ, ਸਕੱਤਰ ਸਿੰਘ, ਲਾਭ ਸਿੰਘ, ਅਰਸ਼ਦੀਪ ਸਿੰਘ, ਅਜੀਤ ਸਿੰਘ, ਅਮਨਦੀਪ ਸਿੰਘ ਹੀਰਾ ਸਿੰਘ ਆਦਿ ਨੇ ਕਿਹਾ ਕਿ ਰੋਡ ਉਪਰ ਸ਼ਾਮਲਾਟ ਅਬਾਦੀ ਥੇਹ ਵਾਲੀ ਜਗ੍ਹਾ ਰਕਬਾ ਇਕ ਕਨਾਲ ਤੇ ਪੰਜ ਮਰਲੇ ਹੈ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵਰਤਣ ਲਈ ਦਿੱਤੀ ਗਈ ਸੀ | ਉਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੇ ਬਿਨਾਂ ਕਿਸੇ ਨੂੰ ਦੱਸੇ-ਪੁੱਛੇ ਆਪਣੀ ਮਨਮਰਜੀ ਵਰਤਦਿਆਂ ਅਵਤਾਰ ਸਿੰਘ ਨੂੰ 46 ਲੱਖ ਰੁਪਏ ਦੀ ਵੇਚ ਦਿੱਤੀ ਹੈ | ਸਾਨੂੰ ਭਰੋਸੇ ਯੋਗ ਸੂਤਰਾਂ ਤੋਂ ਪਤਾ ਤਾਂ ਅਸੀਂ ਇਸ ਦਾ ਵਿਰੋਧ ਕੀਤਾ ਤੇ ਪ੍ਰਧਾਨ ਨੇ ਕਿਹਾ ਕਿ ਇਹ ਜਗ੍ਹਾ ਸਿਰਫ ਅਵਤਾਰ ਸਿੰਘ ਨੂੰ ਖੇਤੀਬਾੜੀ ਕਰਨ ਲਈ ਵੈਸੇ ਹੀ ਦਿੱਤੀ ਹੈ | ਕੁਝ ਚਿਰ ਬਾਅਦ ਅਵਤਾਰ ਸਿੰਘ ਨੇ ਇਸ ਜਗ੍ਹਾ ਦੀ ਮੱਥੇ ਵਾਲੀ ਕੰਧ ਕਰਵਾ ਲਈ ਤੇ ਫਿਰ ਵੱਡਾ ਗੇਟ ਲਵਾ ਲਿਆ | ਜਿਸ ਦਾ ਅਸੀਂ ਵਿਰੋਧ ਕੀਤਾ | ਇਸ ਬਾਰੇ ਅਵਤਾਰ ਸਿੰਘ ਨੇ ਇਸ ਜਗ੍ਹਾ ਉਪਰ ਦੁਕਾਨਾਂ ਦੀ ਉਸਾਰੀ ਕਰਵਾ ਲਈ ਤੇ ਅੱਜ ਲੈਂਟਰ ਪਵਾਉਣ ਲੱਗਾ ਤਾਂ ਅਸੀਂ ਇਸ ਦਾ ਵਿਰੋਧ ਕੀਤਾ | ਅਸੀਂ ਪੁਲਿਸ ਥਾਣਾ ਸਿਟੀ ਤਰਨਤਾਰਨ ਸਾਹਿਬ ਵਿਖੇ ਗਏ | ਡਿਪਟੀ ਸਾਬ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਨੂੰ ਬੁਲਾ ਲਿਆ | ਸਾਨੂੰ ਥਾਣੇ 'ਚ ਬਿਠਾ ਰੱਖਿਆ ਤੇ ਅਵਤਾਰ ਸਿੰਘ ਨੇ ਮਗਰੋਂ ਦੁਕਾਨਾਂ ਉਪਰ ਲੈਂਟਰ ਪਵਾ ਲਿਆ | ਇਹ ਸਾਰਾ ਕੁਝ ਸਿਆਸੀ ਦਬਾਅ ਹੇਠ ਹੋਇਆ ਹੈ | ਅਸੀਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਹ ਜਗ੍ਹਾ ਪਿੰਡ ਦੀ ਸਾਂਝੀ ਜਗ੍ਹਾ ਹੈ | ਇਨ੍ਹਾਂ ਦੁਕਾਨਾਂ ਦੀ ਪੰਚਾਇਤੀ ਜ਼ਮੀਨ ਵਾਂਗ ਬੋਲੀ ਕਰਵਾਈ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ | ਇਸ ਮਾਮਲੇ ਸੰਬੰਧੀ ਅਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜਗ੍ਹਾ ਗੁਰਦੁਆਰਾ ਸਾਹਿਬ ਦੀ ਮਲਕੀਅਤ ਹੈ | ਮੈਂ ਇਸ ਨੂੰ ਕਿਵੇਂ ਵੇਚ ਸਕਦਾ ਹਾਂ | ਇਸ ਮੌਕੇ ਨਿਰਮਲ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਰਾਜਨ ਸਿੰਘ, ਜਗਦੀਸ਼ ਸਿੰਘ, ਹਰਬੰਸ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ, ਕਸ਼ਮੀਰ ਸਿੰਘ, ਵੀਰ ਸਿੰਘ, ਕਰਨਜੀਤ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਅਨੋਖ ਸਿੰਘ, ਪ੍ਰਮਜੀਤ ਸਿੰਘ, ਹਰਪਾਲ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਮਾਮਲਾ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਜਗ੍ਹਾ ਨੂੰ ਵੇਚਣ ਦਾ ਪਿੰਡ ਬਾਲਾ ਚੱਕ ਵਾਸੀਆਂ ਨੇ ਕਮੇਟੀ ਪ੍ਰਧਾਨ ਖਿਲਾਫ਼ ਲਗਾਏ ਦੋਸ਼, ਪ੍ਰਧਾਨ ਨੇ ਦੋਸ਼ਾਂ ਨੂੰ ਨਕਾਰਿਆ <br/>
ਅਜੀਤ ਡੈਸਕ
24-12-2025