06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਲੋਹਾਰਕਾ ਰੋਡ ਵਿਖੇ ਗੋਲੀਆਂ ਚੱਲਣ ਦੇ ਮਾਮਲੇ 'ਚ ਐਨ.ਆਰ.ਆਈ. ਨੇ ਲਾਈ ਇਨਸਾਫ ਦੀ ਗੁਹਾਰ <br/>

Ad Position 21
No active advertisement
ਅਜੀਤ ਡੈਸਕ 24-12-2025

ਅੰਮਿ੍ਤਸਰ, 23 ਦਸੰਬਰ (ਰੇਸ਼ਮ ਸਿੰਘ)-ਲੋੋਹਾਰਕਾ ਰੋਡ ਵਿਖੇ ਸਕੂਲੀ ਬੱਚਿਆਂ ਦੀ ਲੜਾਈ ਉਪਰੰਤ ਗੋਲੀਆਂ ਮਾਰ ਕੇ ਇਕ ਲੜਕੇ ਨੂੰ ਜ਼ਖ਼ਮੀਂ ਕਰ ਦੇਣ ਦੇ ਮਾਮਲੇ 'ਚ ਪੁਲਿਸ ਵਲੋਂ ਭਾਵੇਂ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਸਿਆਸੀ ਆਗੂਆਂ ਦੇ ਦਬਾਅ ਹੇਠ ਹਾਲੇ ਤੱਕ ਕਿਸੇ ਨੂੰ ਵੀ ਗਿ੍ਫਤਾਰ ਨਹੀਂ ਕੀਤਾ ਗਿਆ | ਇਹ ਦੋਸ਼ ਅੱਜ ਕਰਵਾਏ ਪੱਤਰਕਾਰ ਸੰਮੇਲਨ 'ਚ ਇੱਥੇ ਐਨ.ਆਰ.ਆਈ. ਓਾਕਾਰ ਸਿੰਘ ਵਾਸੀ ਇੰਪਰੀਅਲ ਸਿਟੀ ਵਲੋਂ ਲਗਾਏ ਗਏ ਹਨ | ਉਸਨੇ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਾਉਂਦਿਆਂ ਕਿਹਾ ਕਿ ਉਹ ਸਵੀਡਨ ਤੋਂ ਇੱਥੇ ਆਇਆ ਹੋਇਆ ਹੈ ਅਤੇ ਗੋਲੀਆਂ ਵੱਜਣ ਨਾਲ ਜ਼ਖ਼ਮੀਂ ਹੋਇਆ ਲੜਕਾ ਅੰਸ਼ਪੀ੍ਰਤ ਸਿੰਘ ਉਸ ਦਾ ਭਾਣਜਾ ਹੈ | ਉਨ੍ਹਾਂ ਦੱਸਿਆ ਕਿ ਇਸ ਝਗੜੇ ਲੋਹਾਰਕਾ ਰੋਡ ਵਿਖੇ ਇਕ ਨਿੱਜੀ ਸਕੂਲ 'ਚ ਪੜ੍ਹਦੇ ਬੱਚਿਆਂ ਦਰਮਿਆਨ ਹੋਇਆ ਸੀ ਜਿਸ ਉਪਰੰਤ ਉਸਦਾ ਭਣੇਵਾਂ ਲੜਾਈ ਝਗੜਾ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਸਮਝਾਉਣ ਲਈ ਗਿਆ ਸੀ ਜਿਥੇ ਸ਼ਾਮ 5 ਵਜੇ ਦੇ ਕਰੀਬ ਇੰਪਰੀਅਲ ਸਿਟੀ ਦੇ ਬਾਹਰ ਗਏ ਸਨ ਜਿੱਥੇ ਇਕ ਕਾਂਗਰਸੀ ਆਗੂ ਵੰਸ਼ ਤੇ ਹੋਰ ਲੋਕ ਵੀ ਪੁੱਜੇ ਹੋਏ ਸਨ, ਉਥੇ ਇਕ ਵਿਅਕਤੀ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਤੇ ਉਸਦੇ ਦੋਸਤ ਸਰਤਾਜ ਸਿੰਘ ਦੀ ਗੱਡੀ ਫਾਰਚੂਨਰ 'ਤੇ ਵੀ ਇੱਟਾਂ ਰੋੜੇ ਮਾਰ ਕੇ ਤੋੜ ਦਿੱਤੀ | ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਸੀ | ਪੁਲਿਸ ਵਲੋਂ ਇਸ ਸਬੰਧੀ ਹਰਿੰਦਰ ਸਿੰਘ ਭੁੱਲਰ ਵਾਸੀ ਨਿਜ਼ਾਮਪੁਰਾ, ਵੰਸ਼, ਕੁਨਾਲ ਤੇ 4-5 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਇਥੇ ਐਨ.ਆਰ.ਆਈ. ਨੂੰ ਵੱਸਣ ਲਈ ਕਹਿ ਰਹੀ ਹੈ ਜਦੋਂ ਕਿ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਅਤੇ ਹਾਲੇ ਤੱਕ ਕਿਸੇ ਨੂੰ ਵੀ ਗਿ੍ਫਤਾਰ ਨਹੀਂ ਕੀਤਾ ਜਾ ਸਕਿਆ | ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਕਿਸੇ ਹੋਰ ਥਾਣੇ 'ਚ ਉਨ੍ਹਾਂ ਖਿਲਾਫ ਵੀ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਦੂਜੇ ਪਾਸੇ ਇਸ ਸਬੰਧੀ ਏ.ਡੀ.ਸੀ.ਪੀ.-2 ਸ੍ਰੀ ਸਿਰੀਵੇਨਿਲਾ ਨੇ ਕਿਹਾ ਕਿ ਲੋਹਾਰਕਾ ਰੋਡ ਵਿਖੇ ਗੋਲੀਆਂ ਚੱਲਣ ਦੇ ਮਾਮਲੇ 'ਚ ਸਕੂਲੀ ਬੱਚਿਆਂ ਸਹਿਜ ਤੇ ਕੰਵਰ ਸਿੰਘ ਦਰਮਿਆਨ ਝਗੜਾ ਹੋਇਆ ਸੀ ਜਿਸ ਦੇ ਰਾਜੀਨਾਵੇ ਦਰਮਿਆਨ ਜਦੋਂ ਝਗੜਾ ਹੋਇਆ ਤਾਂ ਲਗਭਗ 5-6 ਗੋਲੀਆਂ ਚੱਲੀਆਂ ਸਨ ਜਿਸ ਦੌਰਾਨ ਅੰਸ਼ਪ੍ਰੀਤ ਸਿੰਘ ਜ਼ਖ਼ਮੀਂ ਹੋਇਆ ਸੀ ਜ਼ਖ਼ਮੀਂ ਦੀ ਹਾਲਤ ਖਤਰੇ ਤੋਂ ਬਾਹਰ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੰਬੰਧਤ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਸਕੀਮ ਬੰਦ ਕਰਨ ਵਿਰੁੱਧ ਕੇ.ਕੇ.ਯੂ. ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਮਾਮਲਾ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਜਗ੍ਹਾ ਨੂੰ ਵੇਚਣ ਦਾ ਪਿੰਡ ਬਾਲਾ ਚੱਕ ਵਾਸੀਆਂ ਨੇ ਕਮੇਟੀ ਪ੍ਰਧਾਨ ਖਿਲਾਫ਼...
Ad Position 24
No active advertisement