ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਰੋਟੇਰੀਅਨ ਗੁਰਜੀਤ ਸੇਖੋਂ ਨੂੰ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ (2027-29) ਬਣਨ ਅਤੇ ਮਨੁੱਖਤਾ ਦੀ ਸੇਵਾ, ਨੇਤਿ੍ਤਵ ਤੇ ਰੋਟਰੀ ਪ੍ਰਤੀ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗੀਤ ਅਤੇ ਸ਼ਮਾਂ ਰੌਸ਼ਨ ਕਰਨ ਦੇ ਨਾਲ ਹੋਈ | ਉਸ ਤੋਂ ਬਾਅਦ ਪੀ. ਡੀ. ਜੀ. ਰੋਟੇਰੀਅਨ ਅਵਿਨਾਸ਼ ਮਹਿੰਦਰੂ ਨੇ ਰੋਟੇਰੀਅਨ ਸ. ਸੇਖੋਂ ਦੀ ਗਵਰਨਰ ਤੋਂ ਲੈ ਕੇ ਇੰਟਰਨੈਸ਼ਨਲ ਡਾਇਰੈਕਟਰ ਤੱਕ ਦੀ ਯਾਤਰਾ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਦੀ ਲਗਨ, ਦੂਰਦਰਸ਼ਤਾ ਅਤੇ ਬੁੱਧੀਮਾਨ ਅਗਵਾਈ ਦੀ ਸ਼ਲਾਘਾ ਕੀਤੀ | ਰੋਟਰੀ ਕਲੱਬ ਅੰਮਿ੍ਤਸਰ ਮਿਡਟਾ ਊਨ ਦੇ ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ, ਸਕੱਤਰ ਰੋਟੇਰੀਅਨ ਬੀ. ਕੇ. ਗੁਪਤਾ ਨੇ ਆਪਣੀ ਸਮੁੱਚੀ ਟੀਮ ਵਲੋਂ ਸ. ਸੇਖੋਂ ਨੂੰ ਸਫਲ ਅਤੇ ਲਾਭਦਾਇਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਡਿਸਟਿ੍ਕਟ 3070 ਤੋਂ ਕਿਸੇ ਰੋਟੇਰੀਅਨ ਦਾ ਇੰਟਰਨੈਸ਼ਨਲ ਡਾਇਰੈਕਟਰ ਬਣਨਾ ਮਾਣ ਦੀ ਗੱਲ ਹੈ | ਉਪਰੰਤ ਸਾਬਕਾ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ ਅਤੇ ਰੋਟਰੀ ਫਾਊਾਡੇਸ਼ਨ ਦੇ ਟਰੱਸਟੀ ਡਾ. ਗੌਰਵ ਪਾਂਡਿਆ, ਆਸਟਰੇਲੀਆ ਤੋਂ ਰੋਟੇਰੀਅਨ ਰਾਜੂ ਸੁਬ੍ਰਮਣੀਅਮ ਨੇ ਵੀ ਵੀਡੀਓ ਸੰਦੇਸ਼ ਰਾਹੀਂ ਗੁਰਜੀਤ ਸੇਖੋਂ ਨੂੰ ਆਰ. ਆਈ. ਡੀ. ਦੀ ਅਹਿਮ ਜ਼ਿੰਮੇਵਾਰੀ ਮਿਲਣ ਲਈ ਵਧਾਈ ਦਿੱਤੀ | ਰੋਟੇਰੀਅਨ ਗੁਰਜੀਤ ਸੇਖੋਂ ਨੇ ਰੋਟਰੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਵਰਨਰ ਤੋਂ ਇੰਟਰਨੈਸ਼ਨਲ ਡਾਇਰੈਕਟਰ ਤੱਕ ਦੇ ਸਫ਼ਰ ਵਿਚ ਸਾਰਿਆਂ ਦਾ ਸਹਿਯੋਗ ਮਹੱਤਵਪੂਰਨ ਰਿਹਾ | ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਚੰਗੇ ਆਗੂਆਂ ਦੀ ਲੋੜ ਹੈ ਅਤੇ ਰੋਟਰੀ ਦੇ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਯੋਗ ਲੋਕਾਂ ਨੂੰ ਸਾਡੇ ਨਾਲ ਜੁੜਨਾ ਚਾਹੀਦਾ ਹੈ | ਇਸ ਸਮਾਰੋਹ 'ਚ ਹੋਰਨਾਂ ਤੋਂ ਇਲਾਵਾ ਡਿਸਟਿ੍ਕਟ ਗਵਰਨਰ (2026-27) ਰੋਟੇਰੀਅਨ ਅਨੀਲ ਸਿੰਗਲ, ਉਨ੍ਹਾਂ ਦੀ ਪਤਨੀ ਸੋਨੀਆ ਸਿੰਗਲ, ਰੋਟੇਰੀਅਨ ਅਰੁਣ ਕਪੂਰ, ਰੋਟੇਰੀਅਨ ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |