17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਖ਼ਿਲਾਫ਼ ਯੂਥ ਕਾਂਗਰਸ ਵਲੋਂ ਡੀ.ਸੀ.ਪੀ. ਦਫਤਰ ਮੂਹਰੇ ਧਰਨਾ <br/>

Ad Position 21
No active advertisement
ਅਜੀਤ ਡੈਸਕ 30-12-2025

ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)- ਦਿਨ ਬ ਦਿਨ ਅਮਨ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦੇ ਹਾਲਾਤ ਮਾੜੇ ਹੋ ਚੁੱਕੇ ਹਨ ਜਿਸ ਕਾਰਨ ਰੋਜ਼ਾਨਾ ਹੀ ਗੈਂਗਸਟਰਾਂ ਵਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਗੈਂਗਸਟਰਾਂ ਵਲੋਂ ਫਿਰੌਤੀ ਲਈ ਕਾਲਾਂ ਆਉਣ ਨਾਲ ਲੋਕਾਂ 'ਚ ਡਰ 'ਤੇ ਸਹਿਮ ਦਾ ਮਾਹੌਲ ਹੈ | ਇਹ ਪ੍ਰਗਟਾਵਾ ਅੱਜ ਇਥੇ ਡੀ.ਸੀ.ਪੀ. (ਲਾਅ ਐਂਡ ਆਰਡਰ) ਦਫਤਰ ਮੂਹਰੇ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਕੁਮਾਰ ਵਲੋਂ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ 'ਚ ਬਦਲਾਅ ਦਾ ਨਾਅਰਾ ਲੈ ਕੇ ਸੱਤਾ 'ਚ ਆਈ 'ਆਪ' ਸਰਕਾਰ ਹੁਣ ਗੁੂੰਗੀ ਤੇ ਬੋਲ੍ਹੀ ਹੋ ਚੁੱਕੀ ਹੈ ਅਤੇ ਇਹ ਸਰਕਾਰ ਸਿਰਫ ਮਸ਼ਹੂਰੀਆਂ ਤੇ ਗੁੰਡਾਗਰਦੀ 'ਚ ਇਜ਼ਾਫਾ ਕਰਨ ਵਾਲੀ ਸਰਕਾਰ ਬਣ ਚੁੱਕੀ ਹੈ | ਆਮ ਆਦਮੀ ਸਰਕਾਰ 'ਚ ਰਾਜ ਦਾ ਆਮ ਆਦਮੀ ਤੇ ਹਰੇਕ ਵਰਗ ਡਰਿਆ ਡਰਿਆ ਮਹਿਸੂਸ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਲੋਂ ਰੋਜ਼ਾਨਾ ਕਤਲੋਗਾਰਤ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਰਾਜ ਦੇ ਨੌਜਵਾਨਾਂ ਦਾ ਕਤਲ ਕਰਾਉਣ ਵਾਲੀ ਸਰਕਾਰ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਤੋਂ ਅਸਮਰਥ ਸਾਬਤ ਹੋ ਰਹੀ ਹੈ | ਉਨ੍ਹਾਂ ਇਸ ਮੌਕੇ 'ਆਪ' ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਕਾਂਗਰਸ ਪ੍ਰਧਾਨ ਕਿਸਾਨ ਵਿੰਗ ਜਤਿੰਦਰ ਰਾਣਾ, ਬਲਾਕ ਪ੍ਰਧਾਨ ਤਰਨਬੀਰ ਸਿੰਘ ਬਿੱਟੂ ਖਿਆਲੀਆ, ਸੂਬਾ ਬੁਲਾਰਾ ਰਵੀ ਮਿਸ਼ਰਾ, ਮੀਤ ਪ੍ਰਧਾਨ ਹਰਪੁਨੀਤ ਸਿੰਘ, ਰਵੀਪ੍ਰਕਾਸ਼ ਬੱਬਲੂ, ਸਕੱਤਰ ਰਣਜੀਤ ਸਿੰਘ ਬਾਜਵਾ, ਪੂਰਬੀ ਪ੍ਰਧਾਨ ਪ੍ਰੀਕਸ਼ਿਤ ਸ਼ਰਮਾ, ਪੱਛਮੀ ਹਲਕੇ ਦੇ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਭੈਰੋਂ, ਖਾਲਸਾ ਕਾਲਜ ਯੂਨੀਅਨ ਤੋਂ ਪ੍ਰਧਾਨ ਸੰਦੀਪ ਸਿੰਘ, ਪਵਨ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ, ਰਿਤਿਕ ਸ਼ਰਮਾ, ਬਲਾਕ ਕਾਂਗਰਸ ਪ੍ਰਧਾਨ ਜਸਕਰਨ ਸਿੰਘ, ਕਰਨ ਪੰਡਿਤ, ਅਤਿਕੇ ਦ੍ਰਾਵਿੜ, ਸੁਕੇਸ਼ ਦ੍ਰਾਵਿੜ, ਬਿਹਾਰੀ ਲਾਲ, ਗੁਰਸਾਹਿਬ ਸਿੰਘ, ਲਖਵਿੰਦਰ ਲੱਕੀ, ਸਾਗਰ ਐੱਪਲ, ਸਿੰਮਾ ਪਹਿਲਵਾਨ, ਟਿੰਕੂ ਪਹਿਲਵਾਨ, ਸਾਹਿਲ ਮਹਾਜਨ, ਸ਼ਰਨਦੀਪ, ਸੁੱਖ ਕੱਥੂਨੰਗਲ, ਬੋਬੀ, ਗੌਤਮ ਸ਼ਰਮਾ, ਮਾਣਾਂ ਪਹਿਲਵਾਨ, ਕਰਨ ਸ਼ਰਮਾ, ਭਿੰਦਾ ਬਾਜਵਾ, ਗੌਤਮ ਪਹਿਲਵਾਨ, ਸ਼ੈਰੀ ਕੌਟਖਾਲਸਾ, ਅਭੀ ਭਗਤ,ਆਦਿ ਯੂਥ ਆਗੂ ਤੇ ਵਰਕਰ ਵੱਡੀ ਤਾਦਾਦ 'ਚ ਹਾਜ਼ਰ ਸਨ | ਇਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਦੇ ਅੰਤ 'ਚ ਏ.ਸੀ.ਪੀ. ਪੱਛਮੀਂ ਸ਼ਿਵਦਰਸ਼ਨ ਸਿੰਘ ਸੰਧੂ ਨੂੰ ਮੰਗ ਪੱਤਰ ਵੀ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਏ. ਦਫਤਰ 'ਚ ਭਿ੍ਸ਼ਟਾਚਾਰ ਮਾਮਲੇ 'ਚ ਨਵਾਂ ਮੋੜ: 2 ਕਲਰਕ ਸ਼ੱਕ ਦੇ ਘੇਰੇ 'ਚ <br/> ਅਗਲੀ ਖ਼ਬਰ ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Ad Position 24