ਤਰਨ ਤਾਰਨ, 1 ਜੂਨ (ਇਕਬਾਲ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਦੀ ਮੀਟਿੰਗ ਗੁਰਿੰਦਰਪਾਲ ਸਿੰਘ ਪ੍ਰੈੱਸ ਵਾਲਿਆਂ ਦੀ ਪ੍ਰਧਾਨਗੀ ਹੇਠ ਭਾਈ ਮੋਹਨ ਸਿੰਘ ਜੀ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਹੋਈ | ਇਸ ਮੌਕੇ ਗੁਰਮੀਤ ਸਿੰਘ ਨੂਰਦੀ ਦੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਉਪਰੰਤ ਕਵੀ ਦਰਬਾਰ ਹੋਇਆ ਹਾਜ਼ਰ ਕਵੀਆਂ ਨੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਸ ਵਿਚ ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਭੈਲ, ਦੀਦਾਰ ਸਿੰਘ ਲਾਇਬ੍ਰੇਰੀਅਨ ਅਵਤਾਰ ਸਿੰਘ ਗੋਇੰਦਵਾਲ, ਕਾਕਾ ਨਕਸ਼ਦੀਪ ਸਿੰਘ, ਅਜੀਤ ਸਿੰਘ ਨਬੀਪੁਰ, ਕਰਮ ਸਿੰਘ ਮਾਹਲਾ, ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਗੁਰਿੰਦਰ ਸਿੰਘ ਪ੍ਰੈਸ ਵਾਲੇ, ਗੁਰਮੀਤ ਸਿੰਘ ਨੂਰਦੀ, ਸੁਖਵਿੰਦਰ ਸਿੰਘ ਖਾਰਾ, ਕਸ਼ਮੀਰ ਸਿੰਘ ਭੋਲਾਪੰਛੀ, ਜਸਬੀਰ ਸਿੰਘ ਝਬਾਲ, ਬਲਬੀਰ ਸਿੰਘ ਕੋਟ ਧਰਮ ਚੰਦ ਅਤੇ ਜਸਪਾਲ ਸਿੰਘ ਕੋਟ ਧਰਮਚੰਦ ਆਦਿ ਹਾਜ਼ਰ ਸਨ | ਇਸ ਮੌਕੇ ਕਾਕਾ ਨਕਸ਼ਦੀਪ ਸਿੰਘ, ਜੋ ਕਿ ਬਹੁਤ ਹੀ ਹੋਣਹਾਰ ਪੰਜਾਬੀ ਸਾਹਿਤ ਦਾ ਉਭਰਦਾ ਗਾਇਕ ਹੈ, ਵਲੋਂ ਪੰਜਾਬੀ ਸਾਹਿਤ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਭਾ ਵਲੋਂ ਸਨਮਾਨਿਤ ਕੀਤਾ ਗਿਆ | ਸਟੇਜ ਦੀ ਸੇਵਾ ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਨੇ ਨਿਭਾਈ ਅਤੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ |