ਝਬਾਲ, 1 ਜੂਨ (ਸਰਬਜੀਤ ਸਿੰਘ)-ਸਾਬਕਾ ਸਰਪੰਚ ਜੋਧਬੀਰ ਸਿੰਘ ਪੰਡੋਰੀ ਅਤੇ ਆਜ਼ਾਦ ਗਰੁੱਪ ਦਾ ਆਗੂ ਪਰਮਜੀਤ ਸਿੰਘ ਗੱਗੋਬੂਹਾ ਦੀ ਪ੍ਰੇਰਨਾ ਸਦਕਾ ਪੰਡੋਰੀ ਇਲਾਕੇ ਅਤੇ ਪਿੰਡ ਤੋਂ ਵੱਡੇ ਪੱਧਰ ਤੇ ਲੋਕਾਂ ਵਲੋਂ ਆਜ਼ਾਦ ਗਰੁੱਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਸਾਬਕਾ ਸਰਪੰਚ ਜੋਧਬੀਰ ਸਿੰਘ ਵਲੋਂ ਇਹ ਐਲਾਨ ਆਜ਼ਾਦ ਗਰੁੱਪ ਵਲੋਂ ਤਰਨ ਤਾਰਨ ਵਿਖੇ ਆਪਣੇ ਦਫ਼ਤਰ ਦੇ ਕੀਤੇ ਗਏ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਣ ਸਮੇਂ ਗੱਲਬਾਤ ਦੌਰਾਨ ਪ੍ਰਗਟ ਕੀਤੇ ਗਏ | ਇਸ ਮੌਕੇ ਉਨ੍ਹਾਂ ਆਖਿਆ ਕਿ ਆਜ਼ਾਦ ਗਰੁੱਪ ਆਗੂਆਂ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾ ਯੋਗ ਹਨ, ਜਿਸ ਲਈ ਅਸੀਂ ਗਰੁੱਪ ਦੀ ਪੂਰਨ ਹਮਾਇਤ ਕਰਦੇ ਹੋਏ ਹਮੇਸ਼ਾ ਗਰੁੱਪ ਨਾਲ ਖੜੇ ਰਹਾਂਗੇ | ਇਸ ਮੌਕੇ ਨੰਬਰਦਾਰ ਗੁਰਦੇਵ ਸਿੰਘ, ਤਰਸੇਮ ਸਿੰਘ, ਗੁਰਿੰਦਰ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਅੰਮਿ੍ਤਬੀਰ ਸਿੰਘ, ਰਿੰਕੂ ਔਲਖ, ਰਣਜੀਤ ਸਿੰਘ ਮਿੰਟੂ, ਜਸਮੇਲ ਸਿੰਘ ਸਰਪੰਚ ਅਤੇ ਹੋਰ ਹਾਜ਼ਰ ਸਨ |