05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 02-06-2025
ਭਿੱਖੀਵਿੰਡ, 1 ਜੂਨ (ਬੌਬੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਜ਼ਿਲ੍ਹਾ ਤਰਨ ਤਾਰਨ ਦੇ ਅਬਜਰਵਰ ਭਾਈ ਸੁਖਦੇਵ ਸਿੰਘ ਕਾਦੀਆ ਵਲੋਂ ਬਲਾਕ ਭਿੱਖੀਵਿੰਡ ਅਤੇ ਬਲਾਕ ਵਲਟੋਹਾ ਦੇ ਬਲਾਕ ਮੈਂਬਰ ਅਤੇ ਸਰਕਲ ਮੈਂਬਰਾਂ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਅਬਜ਼ਰਵਰ ਭਾਈ ਸੁਖਦੇਵ ਸਿੰਘ ਕਾਦੀਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਪਿੰਡ ਸਹਿਰ ਗਲੀ ਮਹੱਲੇ ਵਿਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ | ਭਗਵੰਤ ਮਾਨ ਵਲੋਂ 31 ਮਈ ਤੱਕ ਨਸ਼ਾ ਮੁਕਤ ਪੰਜਾਬ ਕਰਨ ਦਾ ਵਾਅਦਾ ਅਸਫ਼ਲ ਰਿਹਾ, ਭਗਵੰਤ ਮਾਨ ਵਲੋਂ ਆਪਣੇ ਕਿਸੇ ਵੀ ਵਾਅਦੇ 'ਤੇ ਪੂਰੇ ਨਹੀਂ ਨਿੱਤਰੇ | ਮੁੱਖ ਮੰਤਰੀ ਆਪਣੀ ਵੋਟ ਬੈਂਕ ਬਚਾਉਣ ਖਾਤਿਰ ਇਕ 'ਯੁੱਧ ਨਸ਼ਿਆਂ ਵਿਰੁੱਧ' ਡਰਾਮਾ ਰਚਿਆ ਸੀ, ਉਹ ਵੀ ਕਾਮਯਾਬ ਨਹੀਂ ਹੋਇਆ, ਪਰ ਜੇ ਇਨ੍ਹਾਂ ਨੇ ਨਸ਼ਾ ਰੋਕਣਾ ਹੁੰਦਾ ਤਾਂ ਇਹ ਪਾਰਲੀਮੈਂਟ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਐ?ਨ.ਐ?ਸ.ਏ. ਲਗਾ ਕੇ ਡਿਬੜੂਗੜ੍ਹ ਨਾ ਭੇਜਦੇ | ਭਾਈ ਅੰਮਿ੍ਤਪਾਲ ਸਿੰਘ ਵਲੋਂ ਨੌਜਵਾਨੀ ਬਚਾਉਣ ਲਈ ਖ਼ਾਲਸਾ ਵਹੀਰਾਂ ਕੱਢੀਆਂ ਜਾ ਰਹੀਆਂ ਸਨ, ਅੰਮਿ੍ਤ ਸੰਚਾਰ ਕਰਵਾਏ ਜਾ ਰਹੇ ਸੀ, ਪਰ ਸਰਕਾਰਾਂ ਹਮੇਸ਼ਾਂ ਨਸ਼ੇ ਵੇਚਣ ਵਾਲਿਆਂ ਨੂੰ ਬਚਾਉਂਦੀਆਂ ਹਨ, ਉਨ੍ਹਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀਆਂ | ਇਸ ਮੌਕੇ ਭਾਈ ਰਜਿਦਰ ਸਿੰਘ ਤਲਵੰਡੀ ਜ਼ਿਲ੍ਹਾ ਮੈਂਬਰ, ਨਰਿੰਦਰ ਸਿੰਘ ਕਲਸੀ , ਸੁਖਬੀਰ ਸਿੰਘ ਵਲਟੋਹਾ, ਅਮਨਦੀਪ ਸਿੰਘ ਨਾਰਲੀ, ਰਵੇਲ ਸਿੰਘ ਭੂਰੇ, ਜਵਾਹਰ ਸਿੰਘ ਮਾੜੀ ਕੰਬੋਕੇ, ਸੁਰਜੀਤ ਸਿੰਘ ਮਾੜੀ ਉਦੋਕੇ, ਜਸਪਾਲ ਸਿੰਘ ਖੇਮਕਰਨ, ਗੁਰਮੀਤ ਸਿੰਘ ਵਲਟੋਹਾ, ਜਸਵੰਤ ਸਿੰਘ ਘਰਿਆਲਾ, ਗੁਰਪਾਲ ਸਿੰਘ ਅਲਗੋਂ, ਜਿਗਰਜੀਤ ਸਿੰਘ ਕੱਚਾ ਪੱਕਾ, ਲਖਵਿੰਦਰ ਸਿੰਘ ਅਲਗੋਂ, ਵਰਿੰਦਰ ਸਿੰਘ, ਗੁਰਲਾਲ ਸਿੰਘ ਮੱਖੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਨਾਲ ਹਮੇਸ਼ਾ ਹਿੰਦ ਹਕੂਮਤ ਨੇ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ- ਜਥੇ. ਮਨਾਵਾਂ <br/> ਅਗਲੀ ਖ਼ਬਰ ਸਿਤਾਰਾ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਲੋਕ ਭਾਜਪਾ 'ਚ ਸ਼ਾਮਿਲ
Ad Position 24