ਪੱਟੀ, 2 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਬ ਡਵੀਜ਼ਨ ਪੱਟੀ ਦੇ ਪਿੰਡ ਧਾਰੀਵਾਲ ਵਿਖੇ ਧਾਲੀਵਾਲ ਭਾਈਚਾਰੇ ਦੇ ਵੱਡੇ ਵਡੇਰੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਵਿਖੇ ਧਾਲੀਵਾਲ ਭਾਈਚਾਰੇ ਮਹਾਨ ਸ਼ਹੀਦ ਬਾਬਾ ਸਿੱਧ ਭੋਈ ਜੀ ਧਾਲੀਵਾਲ ਦਾ ਸਲਾਨਾ ਜੋੜ ਮੇਲਾ ਤੇ ਕਬੱਡੀ ਮੈਚ ਸਮੂਹ ਧਾਲੀਵਾਲ ਭਾਈਚਾਰੇ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 14,15,16 ਜੂਨ ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਬਾਬਾ ਜਸਬੀਰ ਸਿੰਘ ਧਾਲੀਵਾਲ ਤੇ ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਉੱਘੇ ਖੇਡ ਪ੍ਰਮੋਟਰ ਪ੍ਰਭਜੋਤ ਸਿੰਘ ਪ੍ਰਭ ਧਾਲੀਵਾਲ ਨੇ ਦੱਸਿਆ ਕਿ ਜੋੜ ਮੇਲੇ 'ਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਪ੍ਰਸਿੱਧ ਕਵੀਸ਼ਰ ਜਥਾ ਗਿਆਨੀ ਅਮਰਜੀਤ ਸਿੰਘ ਸਭਰਾ, ਪੰਜਾਬ ਦਾ ਨਾਮਵਰ ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ, ਗਿਆਨੀ ਗੁਰਚਰਨ ਸਿੰਘ ਧਾਲੀਵਾਲ, ਗਿਆਨੀ ਅਵਤਾਰ ਸਿੰਘ ਖਾਲਸਾ, ਨਿਸ਼ਕਾਮ ਕੀਰਤਨੀ ਜਥਾ ਭਾਈ ਸੁਖਵਿੰਦਰ ਸਿੰਘ ਧਾਲੀਵਾਲ, ਕੀਰਤਨ ਜਥਾ ਭਾਈ ਮੰਗਤ ਸਿੰਘ ਝਾੜ ਸਾਹਿਬ ਧਾਰਮਿਕ ਦੀਵਾਨਾਂ ਵਿਚ 'ਚ ਗੁਰੂ ਜੱਸ ਸਰਵਣ ਕਰਵਾਉਣਗੇ | ਸ਼ਾਮ ਨੂੰ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਕਬੱਡੀ ਦੇ ਬਹੁਤ ਵੱਡੇ ਮੈਚ ਬਾਬਾ ਭਜਾਣਾ ਸਾਹਿਬ ਕਬੱਡੀ ਕਲੱਬ ਧਾਰੀਵਾਲ ਕੋਚ ਦਵਿੰਦਰ ਸਿੰਘ ਕਾਲੂ ਭਲਵਾਨ ਅਤੇ ਘਰਿਆਲਾ ਕਬੱਡੀ ਕਲੱਬ ਦੀਆਂ ਟੀਮਾਂ ਦਰਮਿਆਨ ਹੋਣਗੇ | ਪੰਜਾਬ ਦੀਆਂ ਰਵਾਇਤੀ ਖੇਡਾਂ ਅਤੇ ਬਾਬਾ ਭਜਾਣਾ ਸਾਹਿਬ ਕਬੱਡੀ ਕਲੱਬ ਧਾਰੀਵਾਲ ਦੇ ਛੋਟੇ ਉੱਭਰਦੇ ਖਿਡਾਰੀਆਂ ਦੇ ਮੈਚ ਵੀ ਦੇਖਣਯੋਗ ਹੋਣਗੇ | ਇਸ ਮੌਕੇ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਜਸਬੀਰ ਸਿੰਘ ਧਾਲੀਵਾਲ, ਗੁਰਦੁਆਰਾ ਬਾਬਾ ਸ਼ਰਨ ਦਾਸ ਦੇ ਮੁੱਖ ਗ੍ਰੰਥੀ ਬਾਬਾ ਗੁਰਭੇਜ ਸਿੰਘ ਧਾਲੀਵਾਲ, ਮਹਿਲ ਸਿੰਘ ਧਾਲੀਵਾਲ, ਸਿਕੰਦਰ ਸਿੰਘ ਧਾਲੀਵਾਲ, ਗੁਰਚਰਨ ਸਿੰਘ, ਪ੍ਰਗਟ ਸਿੰਘ, ਸਤਿਨਾਮੁ ਸਿੰਘ, ਸ਼ਮਸ਼ੇਰ ਸਿੰਘ, ਪ੍ਰਭ ਧਾਲੀਵਾਲ, ਗੁਰਨਾਜ਼ ਸਿੰਘ ਧਾਲੀਵਾਲ, ਅਜੈਪਾਲ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ, ਸਰਬਜੀਤ ਸਿੰਘ, ਜਰਨੈਲ ਸਿੰਘ ਤੇ ਹੋਰ ਹਾਜ਼ਰ ਸਨ |