14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਰੇਹੜੀਆਂ ਫੜੀਆਂ 'ਤੇ ਸ਼ਰੇਆਮ ਵਿੱਕ ਰਹੇ ਨੇ ਕੱਟੇ ਤੇ ਪੱਕੇ ਫਲ : ਬਿਮਾਰੀਆਂ ਫੈਲਣ ਦਾ ਖ਼ਤਰਾ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਮੌਸਮ 'ਚ ਆਈ ਤਬਦੀਲੀ ਕਾਰਨ ਜਿੱਥੇ ਪੈਦਾ ਹੋਏ ਹਾਲਾਤਾਂ ਕਾਰਨ ਬਿਮਾਰੀਆਂ ਵੱਧਣ ਦਾ ਖ਼ਤਰਾ ਵੱਧ ਰਿਹਾ ਹੈ, ੳੱੁਥੇ ਆਲੇ ਦੁਆਲੇ ਦੀ ਸਾਫ਼ ਸਫ਼ਾਈ, ਪਾਣੀ ਤੇ ਚੰਗਾ ਭੋਜਨ ਖਾਣ ਦੀ ਸਲਾਹ ਵੀ ਸਿਹਤ ਮਾਹਿਰਾਂ ਵਲੋਂ ਦਿੱਤੀ ਜਾ ਰਹੀ ਹੈ, ਪਰ ਇਸ ਦੇ ਉਲਟ ਸ਼ਹਿਰ 'ਚ ਇਸ ਵੇਲੇ ਰੇਹੜੀਆਂ ਫੜੀਆਂ 'ਤੇ ਕੱਟੇ ਤੇ ਪੱਕੇ ਫਲ ਆਮ ਵਿਕ ਰਹੇ ਹਨ, ਜਿਸ ਨੂੰ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਦੇ ਆਸ ਪਾਸ ਅਜਿਹੀਆਂ ਰੇਹੜੀਆਂ ਤੋਂ ਲੋਕ ਅਜਿਹੇ ਖ਼ਰਾਬ ਤੇ ਕੱਟੇ ਪੱਕੇ ਫ਼ਲ ਖ਼ਰੀਦ ਕੇ ਖਾ ਰਹੇ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਰਿਹਾ ਹੈ ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਅੱਖਾਂ ਮੀਟੀ ਬੈਠਾ ਹੈ ਅਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ |
ਦੱਸਣਯੋਗ ਹੈ ਕਿ ਅਜਿਹੇ ਮੌਸਮ 'ਚ ਡਾਇਰੀਆ, ਡੇਂਗੁੂ ਤੇ ਪੀਲੀਆ ਆਦਿ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਤੇ ਮੌਸਮੀ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਗਿਆ ਹੈ | ਡਾਇਰੀਆ ਤੇ ਪੀਲੀਆ ਅਕਸਰ ਖਾਣ ਪੀਣ ਦੀਆਂ ਵਸਤੂਆਂ 'ਚ ਖ਼ਰਾਬੀ ਦਾ ਕਾਰਨ ਮੰਨਿਆ ਜਾਂਦਾ ਹੈ | ਪੀਲੀਆ ਖ਼ਰਾਬ ਪਾਣੀ ਕਾਰਨ ਹੁੰਦਾ ਹੈ ਜਿਸ 'ਚ ਹੈਪੀਟਾਈਟਸ ਏ ਅਤੇ ਬੀ. ਦੇ ਕੀਟਾਣੂ ਹੁੰਦੇ ਹਨ ਪੀਲੀਆ ਕਈ ਵਾਰ ਜਿਗਰ 'ਤੇ ਵੀ ਅਸਰ ਕਰਦਾ ਹੈ ਅਤੇ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ ਜਿਸ ਕਾਰਨ ਮਰੀਜ਼ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪੈ ਸਕਦਾ ਹੈ | ਇਸੇ ਤਰ੍ਹਾਂ ਖਰਾਬ ਫਲ ਤੇ ਕੱਟੇ ਫਲਾਂ ਤੇ ਵੀ ਮੱਖੀਆਂ ਪੈਂਦੀਆਂ ਰਹਿੰਦੀਆਂ ਅਤੇ ਇਹ ਦੂਸ਼ਿਤ ਹੋ ਕੇ ਬਿਮਾਰੀਆਂ ਦਾ ਕਾਰਨ ਬਣਦਾ ਹੈ | ਪੀਲੀਆ, ਮਲੇਰੀਆ ਤੇ ਡਾਇਰੀਆ ਤੋਂ ਇਲਾਵਾ ਡੇਂਗੁੂ ਦੇ ਵੀ ਆਸਾਰ ਵੱਧ ਰਹੇ ਹਨ, ਜਿਸ ਕਾਰਨ ਸਿਹਤ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਉਬਲੇ ਹੋਏ ਪਾਣੀ ਦੀ ਵਰਤੋਂ ਕੀਤੀ ਜਾਵੇ, ਸਾਫ਼ ਖਾਣੇ ਦੀ ਵਰਤੋਂ ਕੀਤੀ ਜਾਵੇ | ਕੱਟੇ ਪੱਕੇ ਫਲ ਤੇ ਬਹਿਆ ਖਾਣਾ ਨਾ ਖਾਧੇ ਜਾਣ | ਬਰਸਾਤ ਦੇ ਮੌਸਮ 'ਚ ਫਲ ਖਾਣ ਤੋਂ ਗੁਰੇਜ਼ ਕੀਤਾ ਜਾਵੇ | ਆਲਾ ਦੁਆਲਾ ਸਾਫ-ਸੁਥਰਾ ਰਖਿਆ ਜਾਵੇ | ਦੱਸਣਯੋਗ ਹੈ ਕਿ ਬੱਸ ਅੱਡੇ ਦੇ ਨੇੜੇ ਹੋਰ ਸ਼ਹਿਰੀ ਖੇਤਰਾਂ 'ਚ ਅਕਸਰ ਵੱਡੀ ਤਾਦਾਦ 'ਚ ਅਜਿਹੀਆ ਰੇਹੜੀਆਂ ਨਜ਼ਰ ਆ ਰਹੀਆਂ ਹਨ ਜੋ ਪਪੀਤਾ, ਤਰਬੂਜ਼, ਅੰਬ ਆਦਿ ਫਲ ਕੱਟ ਕੇ ਵੇਚ ਰਹੇ ਹਨ ਅਜਿਹੇ ਫਲ ਸਸਤੇ ਹੋਣ ਕਾਰਨ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ ਪਰ ਲੋਕਾਂ ਨੂੰ ਪਤਾ ਨਹੀਂ ਕਿ ਉਹ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕੇ. ਟੀ. ਕਲਾ 'ਚ ਮਰਹੂਮ ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਤਰੁਣ ਚੁੱਘ ਨੇ ਸੀਨੀਅਰ ਨਾਗਰਿਕਾਂ ਨੂੰ ਆਯੂਸ਼ਮਾਨ ਕਾਰਡ ਵੰਡੇ
Ad Position 24