18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫਰਦ ਕੇਂਦਰ ਚੋਹਲਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਕਲਮਛੋੜ ਹੜਤਾਲ

Ad Position 21
No active advertisement
ਅਜੀਤ ਡੈਸਕ 04-06-2025
ਚੋਹਲਾ ਸਾਹਿਬ, 3 ਜੂਨ (ਬਲਵਿੰਦਰ ਸਿੰਘ)-ਸਮੂਹ ਫਰਦ ਕੇਂਦਰ ਕਰਮਚਾਰੀਆਂ ਵਲੋਂ 3 ਜੂਨ ਤੋਂ ਰੱਖੀ ਗਈ ਕਲਮ ਛੋੜ ਹੜਤਾਲ ਦੇ ਤਹਿਤ ਆਪਣਾ ਦਫ਼ਤਰੀ ਕੰਮਕਾਰ ਬੰਦ ਕਰਕੇ ਮੁਕੰਮਲ ਹੜਤਾਲ ਰੱਖੀ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਫਰਦ ਕੇਂਦਰ ਦੇ ਕਰਮਚਾਰੀ ਸੰਦੀਪ ਸਿੰਘ, ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪੰਜਾਬ ਵਿਚ ਲਗਪਗ 900 ਤੋਂ ਵੱਧ ਫਰਦ ਕੇਂਦਰ ਮੁਲਾਜਮ ਹਾਂ ਜਿਨ੍ਹਾਂ ਵਿਚ ਜ਼ਿਲ੍ਹਾ ਮੈਨੇਜ਼ਰ, ਆਪ੍ਰੇਟਰਾਂ ਤੇ ਇੰਜੀਨੀਅਰ ਹਨ, ਜੋ ਕਿ ਪਿਛਲੇ 18 ਸਾਲਾਂ ਤੋਂ ਫਰਦ ਕੇਂਦਰ ਵਿਚ ਆਪਣੀ ਸੇਵਾਵਾਂ ਦਫ਼ਤਰੀ ਅਤੇ ਫੀਲਡ ਵਿਚ ਤਨਦੇਹੀ ਨਾਲ ਨਿਭਾਅ ਰਹੇ ਹਾਂ | ਅਸੀਂ ਸਮੂਹ ਮੁਲਾਜ਼ਮਾਂ ਨੇ ਫ਼ਰਦ ਕੇਂਦਰ ਦੇ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਲਈ ਅਣਥੱਕ ਮਿਹਨਤ ਕੀਤੀ, ਦੂਰ ਦੁਰਾਂਡੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖਾਹਾਂ ਤੇ ਦਿਨ-ਰਾਤ ਇਕ ਕਰਕੇ ਸਾਰੇ ਪੰਜਾਬ ਦਾ ਜਮੀਨੀ ਰਿਕਾਰਡ ਆਪਣੇ ਆਪਣੇ ਇਲਾਕੇ ਮੁਤਾਬਿਕ ਆਨਲਾਈਨ ਕੀਤਾ | ਹੁਣ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਫਰਦ ਕੇਂਦਰ ਦੇ ਆਪ੍ਰੇਟਰਾਂ, ਮੁਲਾਜ਼ਮਾਂ ਨੂੰ ਘਰ ਭੇਜਣ ਦੀ ਤਿਆਰੀ ਕਰ ਚੁੱਕੀ ਹੈ ਸਾਡੀਆਂ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਾਡਾ 5 ਮੈਂਬਰੀ ਕਮੇਟੀ 17 ਮਾਰਚ 2025 ਨੂੰ ਹਰਪ੍ਰੀਤ ਸੂਦ (ਰੈਵੀਨਿਊ ਸੈਕਟਰੀ ਪੰਜਾਬ) ਅਤੇ 26 ਮਾਰਚ 2025 ਨੂੰ ਅਨੁਰਾਗ ਵਰਮਾ (ਐੱਫ.ਸੀ.ਆਰ.) ਪੰਜਾਬ ਨੂੰ ਮਿਲਿਆ, ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਅਸੀਂ ਤੁਹਾਡੀਆਂ ਸੇਵਾਵਾਂ ਨਹੀਂ ਖਤਮ ਕਰ ਰਹੇ, ਪਰ ਕੰਪਨੀ ਦੁਆਰਾ ਸਾਨੂੰ ਅਪ੍ਰੈਲ ਤੇ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ, ਕੰਪਨੀ ਵਲੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੰਟਰੈਕਟ ਖਤਮ ਹੋ ਚੁੱਕਾ ਹੈ ਅਤੇ ਸਰਕਾਰ ਦੁਆਰਾ ਹੁਣ ਤੱਕ ਕੰਟਰੈਕਟ ਨੂੰ ਦੁਬਾਰਾ ਵਧਾਉਣ ਸੰਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ 900 ਤੋਂ ਵੱਧ ਸਟਾਫ਼ ਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਅਤੇ ਸਾਡੇ ਭਵਿੱਖ ਲਈ ਸੋਚਿਆ ਜਾਵੇ ਅਤੇ ਸਾਨੂੰ ਰੈਗੂਲਰ ਕਰਕੇ ਤਨਖਾਹ ਯਾਰੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੇ ਮਾਰੀਆਂ ਸੱਟਾਂ, ਕੇਸ ਦਰਜ ਅਗਲੀ ਖ਼ਬਰ ਸਮੂਹ ਫਰਦ ਕੇਂਦਰ ਸਟਾਫ਼ ਪੱਟੀ ਵਲੋਂ ਕਲਮਛੋੜ ਹੜਤਾਲ 'ਤੇ ਜਾਣ ਦਾ ਐਲਾਨ
Ad Position 24