18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਮੂਹ ਫਰਦ ਕੇਂਦਰ ਸਟਾਫ਼ ਪੱਟੀ ਵਲੋਂ ਕਲਮਛੋੜ ਹੜਤਾਲ 'ਤੇ ਜਾਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 04-06-2025

ਪੱਟੀ, 3 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਫ਼ਰਦ ਕੇਂਦਰ ਸਟਾਫ਼ ਪੱਟੀ ਵਲੋਂ ਪਿਛਲੇ ਦੋ ਮਹੀਨੇ ਦੀ ਤਨਖਾਹ ਨਾ ਦੇਣ ਅਤੇ ਆਪਣੇ ਭਵਿੱਖ ਸੰਬੰਧੀ ਸਰਕਾਰ ਦੁਆਰਾ ਲਗਾਤਾਰ ਹਨੇਰੇ ਵਿਚ ਰੱਖਣ ਕਰਕੇ ਅਤੇ ਸਰਕਾਰ ਦੇ ਫ਼ਰਦ ਕੇਂਦਰ ਮੁਲਾਜ਼ਮਾਂ ਦੇ ਪ੍ਰਤੀ ਉਦਾਸਹੀਨ ਰਵੱਈਏ ਕਰਕੇ ਸਮੂਹ ਫਰਦ ਕੇਂਦਰ ਪੰਜਾਬ ਤੇ ਆਪ੍ਰੇਟਰਾਂ ਦੁਆਰਾ 3 ਜੂਨ ਤੋਂ ਅਣਮਿੱਥੇ ਸਮੇਂ ਲਈ ਦਫ਼ਤਰ ਵਿਚ ਰਹਿ ਕੇ ਕਲਮ ਛੋੜ ਹੜਤਾਲ ਕਰਨ ਸੰਬੰਧੀ ਐਲਾਨ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਫਰਦ ਕੇਂਦਰ ਸਟਾਫ਼ ਪੱਟੀ ਵਲੋਂ ਨਾਇਬ ਤਹਿਸੀਲਦਾਰ ਪੱਟੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਲਵਦੀਪ ਸਿੰਘ, ਹਰਪ੍ਰੀਤ ਸਿੰਘ, ਹੀਨਾ ਸੂਦ, ਬਾਜ ਸਿੰਘ, ਗੁਰਜੰਟ ਸਿੰਘ, ਹਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਲਗਭਗ 900 ਤੋਂ ਵੱਧ ਫਰਦ ਕੇਂਦਰਾਂ ਵਿਚ ਕੰਮ ਕਰਦੇ ਮੁਲਾਜ਼ਮ ਹਾਂ, ਜਿਨ੍ਹਾਂ ਵਿਚ ਜ਼ਿਲ੍ਹਾ ਮੈਨੇਜ਼ਰ, ਆਪ੍ਰੇਟਰਸ ਅਤੇ ਇੰਜੀਨੀਅਰ ਹਨ, ਜੋ ਕਿ ਪਿਛਲੇ 18 ਸਾਲਾਂ ਤੋਂ ਫਰਦ ਕੇਂਦਰ ਵਿਚ ਆਪਣੀ ਸੇਵਾਵਾਂ ਦਫ਼ਤਰੀ ਅਤੇ ਫੀਲਡ ਵਿਚ ਤਨਦੇਹੀ ਨਾਲ ਨਿਭਾ ਰਹੇ ਹਾਂ | ਅਸੀਂ ਫਰਦ ਕੇਂਦਰ ਦੇ ਪ੍ਰਾਜੈਕਟ ਨੂੰ ਨੇਪਰੇ ਚੜਾਉਣ ਲਈ ਅਣਥੱਕ ਮਿਹਨਤ ਕੀਤੀ, ਦੂਰ ਦੁਰਾਡੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖਾਹਾਂ 'ਤੇ ਦਿਨ ਰਾਤ ਇਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ | ਫਰਦ ਕੇਂਦਰ ਲਗਪਗ ਸਾਰਾ ਸਟਾਫ਼ ਜੋ ਕਿ ਸ਼ੁਰੂ ਤੋਂ (2007) ਜਦੋਂ ਦਾ ਪ੍ਰਾਜੈਕਟ ਸ਼ੁਰੂ ਹੋਇਆ ਹੈ, ਇਸ ਪ੍ਰਾਜੈਕਟ ਦੇ ਨਾਲ ਜੁੜੇ ਹਨ ਅਤੇ ਸਿਰਫ ਇਸ ਆਸ ਵਿਚ ਬੈਠੇ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਕੋਈ ਅਫਸਰ ਕੋਈ ਸਰਕਾਰ ਸਾਡੀ ਗੱਲ ਸੁਣੇਗੀ ਅਤੇ ਸਾਨੂੰ ਸਾਡੀ ਮਿਹਨਤ ਦਾ ਫ਼ਲ ਸਾਨੂੰ ਸਾਡੇ ਚੰਗੇ ਭਵਿੱਖ ਵਜੋਂ ਨਿਵਾਜਿਆ ਜਾਵੇਗਾ, ਪਰ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ | ਜਦਕਿ ਹੁਣ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਫਰਦ ਕੇਂਦਰ ਦੇ ਆਪਰੇਟਰਾਂ ਅਤੇ ਮੁਲਾਜ਼ਮਾਂ ਨੂੰ ਘਰ ਭੇਜਣ ਦੀ ਤਿਆਰੀ ਕਰ ਚੁੱਕੀ ਹੈ, ਜਿਸ ਦੇ ਇੱਵਜ਼ ਸਾਨੂੰ ਕੰਪਨੀ ਦੁਆਰਾ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ | ਇਸ ਸੰਬੰਧੀ ਜਦੋਂ ਅਸੀਂ ਆਪਣੇ ਕੰਪਨੀ ਦੇ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ 31 ਅਕਤੂਬਰ 2024 ਤੋਂ ਬਾਅਦ ਸਾਡਾ ਕੰਟਰੈਕਟ ਖਤਮ ਹੋ ਗਿਆ ਹੈ ਅਤੇ ਸਰਕਾਰ ਵਲੋਂ ਦੁਬਾਰਾ ਕੰਟਰੈਕਟ ਦੇ ਵਾਧੇ ਵਿਚ ਅਜੇ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਾਡੀ ਕੋਈ ਪੇਮੈਂਟ ਰਿਲੀਜ਼ ਕੀਤੀ ਗਈ ਹੈ, ਜਿਸ ਕਰਕੇ ਕੰਪਨੀ ਨੇ ਸਾਨੂੰ ਅਪ੍ਰੈਲ ਤੇ ਮਈ ਦੀ ਤਨਖਾਹਾਂ ਦੇਣ ਵਿਚ ਅਸਮਰੱਥਤਾ ਦਿਖਾਈ ਹੈ | ਉਨ੍ਹਾਂ ਮੰਗ ਕੀਤੀ ਕਿ ਫਰਦ ਕੇਂਦਰ ਦੇ ਲਗਪਗ 900 ਸਟਾਫ਼ ਮੈਂਬਰਾਂ ਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ ਅਤੇ ਸਾਡੇ ਤੇ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਜਾਵੇ ਅਤੇ ਸਾਨੂੰ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਫਰਦ ਕੇਂਦਰ ਚੋਹਲਾ ਸਾਹਿਬ ਦੇ ਮੁਲਾਜ਼ਮਾਂ ਵਲੋਂ ਕਲਮਛੋੜ ਹੜਤਾਲ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ
Ad Position 24