ਤਰਨ ਤਾਰਨ, 3 ਜੂਨ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ 16 ਮੋਬਾਈਲ ਫ਼ੋਨ, 2 ਅਡਾਪਟਰ, 2 ਮੋਬਾਈਲ ਚਾਰਜਰ, 19 ਬੰਡਲ ਬੀੜੀਆਂ, 13 ਕੁਲਲਿੱਪ, 2 ਸਿਗਰਟ ਡੱਬੀਆਂ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਪ ਮਾਮਲਾ ਦਰਜ ਕੀਤਾ ਹੈ | ਕੇਂਦਰੀ ਜੇਲ੍ਹ ਗੋਇੰਦਵਾਲ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਲਿਖਤੀ ਸ਼ਿਕਾਇਤ ਥਾਣਾ ਗੋਇੰਦਵਾਲ ਵਿਖੇ ਕੀਤੀ ਕਿ 27 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਦੇ ਬਾਹਰੋਂ ਸੁੱਟੇ ਹੋਏ ਲਵਾਰਿਸ ਪੈਕਿਟ ਮਿਲਿਆ | ਜਿਸ ਨੂੰ ਖੋਲ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 15 ਕੀਪੈਡ ਮੋਬਾਈਲ ਫੋਨ, ਇਕ ਟੱਚ ਮੋਬਾਈਲ ਫ਼ੋਨ, 2 ਅਡੱਪਟਰ, 2 ਮੋਬਾਈਲ ਚਾਰਜਰ, 19 ਬੰਡਲ ਬੀੜੀਆਂ, 13 ਕੂਲਲਿੱਪ, 2 ਸਿਗਰਟ ਡੱਬੀਆਂ ਬਰਾਮਦ ਹੋਈਆਂ ਹਨ | ਥਾਣਾ ਗੋਇੰਦਵਾਲ ਦੇ ਏ.ਐੱਸ.ਆਈ. ਸੰਤੋਖ ਦਾਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |